ਖ਼ਬਰਿਸਤਾਨ ਨੈੱਟਵਰਕ: ਉੱਤਰ ਪ੍ਰਦੇਸ਼ ਵਿੱਚ ਐਤਵਾਰ ਭਿਆਨਕ ਸੜਕ ਹਾਦਸਾ ਵਾਪਰਿਆ। ਗੋਂਡਾ ਵਿੱਚ ਇੱਕ ਬੋਲੈਰੋ ਸਰਯੂ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਸਵਾਰ 11 ਸ਼ਰਧਾਲੂਆਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ।
#गोंडा में बहुत बड़ा सड़क हादसा
सड़क हादसे में 11 लोगों की मौत
तेज रफ्तार कार नहर में गिरी
SP, DM घटनास्थल के लिए रवाना
इटियाथोक के रेहरा बेलवा बहुता नहर का मामला#Gonda #RoadAccident #UPPolice #TragicNews pic.twitter.com/H3eKYmaz0U
— amitabh kumar (@amit96933) August 3, 2025
ਮੋਤੀਗੰਜ ਥਾਣਾ ਖੇਤਰ ਦੇ ਸਿਹਾਗਾਓਂ ਤੋਂ ਸ਼ਰਧਾਲੂਆਂ ਦਾ ਇੱਕ ਸਮੂਹ ਇੱਕ ਬੋਲੈਰੋ ਵਿੱਚ ਖੜਗੂਪੁਰ ਦੇ ਪ੍ਰਸਿੱਧ ਪ੍ਰਿਥਵੀ ਨਾਥ ਮੰਦਰ ਜਾ ਰਿਹਾ ਸੀ। ਇਸ ਦੌਰਾਨ ਗੱਡੀ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਬੋਲੈਰੋ ਅਚਾਨਕ ਸਰਯੂ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ 11 ਲੋਕਾਂ ਦੀ ਮੌਕੇ ‘ਤੇ ਹੀ ਡੁੱਬਣ ਨਾਲ ਮੌਤ ਹੋ ਗਈ।
गोंडा :
पृथ्वी नाथ मंदिर जल चढ़ाने जा रहे श्रद्धालुओं से भरी बोलेरो सरयू नहर में पलटी हादसे में 11 लोगों की नहर में डूबने से हुई मौत बोलेरो में सवार थे 15 श्रद्धालु pic.twitter.com/n4oljGWCDk
— Dharmendra Rajpoot (@dharmendra_lmp) August 3, 2025
ਬੋਲੈਰੋ ਗੱਡੀ ਵਿੱਚ ਕੁੱਲ 15 ਲੋਕ ਸਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਮ੍ਰਿਤਕਾਂ ਵਿੱਚ ਪੁਰਸ਼, ਔਰਤਾਂ ਅਤੇ ਬੱਚੇ ਸ਼ਾਮਲ ਹਨ। ਬਾਕੀ ਚਾਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਥਾਨਕ ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।