ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸਿਵਲ ਹਸਪਤਾਲ ‘ਚ ਇੱਕ ਗਰਭਵਤੀ ਮਹਿਲਾ ਨੂੰ ਸਮੇਂ ‘ਤੇ ਇਲਾਜ ਨਾ ਮਿਲਣ ਕਾਰਨ ਨਵਜੰਮੀ ਬੱਚੀ ਦੀ ਮੌਤ ਹੋ ਗਈ ਸੀ। ਜਿਸ ਕਾਰਨ ਸਰਕਾਰ ਨੇ ਸਿਵਲ ਹਸਪਤਾਲ ਦੀ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ਾਂ ਕਾਰਨ ਕੀਤੀ ਗਈ ਹੈ। ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਲਾਈਸੈੰਸ ਕੀਤਾ ਜਾ ਸਕਦੈ ਰੱਦ-ਡਾ. ਬਲਬੀਰ ਸਿੰਘ
ਡਿਊਟੀ ‘ਚ ਲਗਾਤਾਰ ਕੁਤਾਹੀ ਮਹਿਲਾ ਡਾਕਟਰ ਨੂੰ ਪਈ ਭਾਰੀ, ਨਵ ਜੰਮੇ ਬੱਚੇ ਦੀ ਮੌਤ ਦਾ ਨੋਟਿਸ ਲੈਂਦੇ ਹੋਏ ਸਿਹਤ ਮੰਤਰੀ @AAPbalbir ਨੇ ਕੀਤਾ Suspend! pic.twitter.com/8LEJ1MrtNI
— AAP Punjab (@AAPPunjab) July 25, 2025
ਮਾਮਲੇ ਦੀ ਸੂਚਨਾ ਮਿਲਦੇ ਹੀ ਸਿਹਤ ਮੰਤਰੀ ਬਲਬੀਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਗੰਭੀਰਤਾ ਨੂੰ ਦੇਖਦਿਆਂ ਮਹਿਲਾ ਡਾਕਟਰ ਨੂੰ ਸਸਪੈਂਡ ਕਰ ਦਿੱਤਾ।ਮੰਤਰੀ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਡਾਕਟਰਾਂ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਅੱਗੇ ਦੀ ਜਾਂਚ ਜਾਰੀ ਰਹੇਗੀ। ਸੰਭਵ ਹੋਇਆ ਤਾਂ ਡਾਕਟਰ ਦਾ ਲਾਈਸੈੰਸ ਰੱਦ ਵੀ ਕੀਤਾ ਜਾ ਸਕਦਾ ਹੈ
ਜਾਣਕਾਰੀ ਅਨੁਸਾਰ ਡਾ. ਕਵਿਤਾ ਡਿਊਟੀ ‘ਤੇ ਹੋਣ ਦੇ ਬਾਵਜੂਦ ਬਿਨ੍ਹਾਂ ਕਿਸੇ ਸੂਚਨਾ ਦੇ ਹਸਪਤਾਲ ਤੋਂ ਚਲੀ ਗਈ ਸੀ। ਐਮਰਜੈਂਸੀ ਕਰਨ ਐੱਸ ਐੱਮ ਓ ਦੇ ਫ਼ੋਨ ਕਰ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ। ਗਰਭਵਤੀ ਮਹਿਲਾ ਦੀ ਹਾਲਤ ਨੂੰ ਦੇਖਦਿਆਂ ਐੱਸ ਐੱਮ ਓ ਨੇ ਨਿੱਜੀ ਅਤੇ ਸਰਕਾਰੀ ਡਾਕਟਰਾਂ ਦੀ ਮੱਦਦ ਨਾਲ ਖੁਦ ਆਪਰੇਸ਼ਨ ਕਰਕੇ ਮਹਿਲਾ ਦੀ ਜਾਨ ਬਚਾ ਲਈ । ਹਾਲਾਂਕਿ ਬੱਚੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ। ਪਰ ਰਸਤੇ ‘ਚ ਬੱਚੀ ਦੀ ਮੌਤ ਹੋ ਗਈ।