ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਸਿੱਖ ਸਰਦਾਰ ਐਥਲੀਟ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਅੱਜ 20 ਜੁਲਾਈ ਨੂੰ ਕੀਤਾ ਜਾਵੇਗਾ। ਦੱਸ ਦੇਈਏ ਕਿ ਬੀਤੇ ਦਿਨ ਸੜਕ ਹਾਦਸੇ ਵਿਚ 114 ਸਾਲ ਦੇ ਫੌਜਾ ਸਿੰਘ ਦੀ ਜਾਨ ਚਲੀ ਗਈ ਸੀ। ਫੌਜਾ ਸਿੰਘ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਸਨ।
ਜੱਦੀ ਪਿੰਡ ਵਿਖੇ ਹੋਵੇਗਾ ਅੰਤਿਮ ਸੰਸਕਾਰ
ਉਨ੍ਹਾਂ ਨੂੰ ਜਲੰਧਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਪਿੰਡ ਵਿੱਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਦੁਪਹਿਰ 12 ਹੋਵੇਗਾ। ਫੌਜਾ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਵਿਦੇਸ਼ ਤੋਂ ਵਾਪਸ ਆਉਣ ਦੀ ਉਡੀਕ ਕਰ ਰਿਹਾ ਸੀ। ਉਨ੍ਹਾਂ ਦੇ ਪੁੱਤਰ ਅਤੇ ਧੀਆਂ ਵਿਦੇਸ਼ ਵਿੱਚ ਹੋਣ ਕਾਰਨ ਉਨ੍ਹਾਂ ਦਾ ਅੰਤਿਮ ਸੰਸਕਾਰ ਹੁਣ ਤੱਕ ਨਹੀਂ ਕੀਤਾ ਗਿਆ ਸੀ।
ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਹਿਰਾਸਤ ਵਿਚ
ਬੀਤੇ ਦਿਨੀਂ ਫੌਜਾ ਸਿੰਘ ਨੂੰ ਸੈਰ ਕਰਦੇ ਸਮੇਂ ਫਾਰਚੂਨਰ ਚਾਲਕ ਵਲੋਂ ਟੱਕਰ ਮਾਰ ਦਿੱਤੀ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਐਨ ਆਰ ਆਈ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਦਾ ਨਾਂ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ ਤੇ ਕਰਤਾਰਪੁਰ ਦੇ ਪਿੰਡ ਦਾਸੂਪੁਰ ਦਾ ਰਹਿਣ ਵਾਲਾ ਸੀ। ਉਹ ਕੈਨੇਡਾ ਤੋਂ ਆਇਆ ਸੀ ਅਤੇ ਭੋਗਪੁਰ ਤੋਂ ਉਸ ਦਿਨ ਵਾਪਸ ਜਲੰਧਰ ਆਉਂਦੇ ਸਮੇਂ ਇਹ ਹਾਦਸਾ ਵਾਪਰ ਗਿਆ ਸੀ।ਪੁਲਸ ਨੇ ਹਾਦਸੇ ’ਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ ਤੇ ਮੁਲਜ਼ਮ ਨੂੰ ਕੋਰਟ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਜਾਣੋ ਕੌਣ ਸਨ ਫੌਜਾ ਸਿੰਘ
ਜਲੰਧਰ ਦੇ ਟਰਬਨਡ ਟੋਰਨਾਡੋ ਦੇ ਨਾਮ ਵਜੋਂ ਜਾਣੇ ਜਾਂਦੇ 114 ਸਾਲਾ ਵਿਸ਼ਵ ਪ੍ਰਸਿੱਧ ਐਥਲੀਟ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ । ਦੁਨੀਆ ਦੇ ਸਭ ਤੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਬੀਤੀ ਰਾਤ ਇੱਕ ਕਾਰ ਦੀ ਟੱਕਰ ਨਾਲ ਮੌਤ ਹੋ ਗਈ। ਉਨ੍ਹਾਂ ਨੇ 80 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਦੀਆਂ ਸਭ ਤੋਂ ਲੰਬੀਆਂ ਮੈਰਾਥਨ ਦੌੜਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਵੱਖ-ਵੱਖ ਉਮਰ ਵਰਗਾਂ ਵਿੱਚ ਕਈ ਰਿਕਾਰਡ ਬਣਾਏ। 2004 ਵਿੱਚ ਐਡੀਡਾਸ ਨੇ ਉਨ੍ਹਾਂ ਨੂੰ ਆਪਣੇ ਪੋਸਟਰ ਐਥਲੀਟ ਵਜੋਂ ਚੁਣਿਆ ਸੀ। ਫੌਜਾ ਸਿੰਘ ਕੋਲ ਬ੍ਰਿਟਿਸ਼ ਨਾਗਰਿਕਤਾ ਸੀ ਪਰ ਕੋਵਿਡ ਤੋਂ ਬਾਅਦ, ਉਹ ਆਪਣੇ ਪੁੱਤਰ ਨਾਲ ਜਲੰਧਰ ਨੇੜੇ ਪਿੰਡ ਬਿਆਸ ‘ਚ ਰਹਿ ਰਹੇ ਸਨ ।
ਫੌਜਾ ਸਿੰਘ ਦੇ ਘਰ ਜਾ ਕੇ ਦੇਖੀਏ ਤੇ ਪਤਾ ਲੱਗਦਾ ਹੈ ਕਿ ਉਹ ਕਿੰਨੇ ਵੱਡੇ ਐਥਲੀਟ ਹੋਏ ਹਨ। ਉਨ੍ਹਾਂ ਨੇ ਸੈਂਕੜੇ ਇਨਾਮ ਜਿੱਤੇ ਹਨ। ਇਸ ਤੋਂ ਇਲਾਵਾ ਹੋਰ ਸਨਮਾਨ ਚਿਨ੍ਹ ਤੇ ਟਰਾਫੀਆਂ ਦੇ ਅੰਬਾਰ ਲੱਗੇ ਹਨ। ਫੌਜਾ ਸਿੰਘ ਕੋਲ ਬ੍ਰਿਟਿਸ਼ ਨਾਗਰਿਕਤਾ ਸੀ ਪਰ ਕੋਵਿਡ ਤੋਂ ਬਾਅਦ, ਉਹ ਆਪਣੇ ਪੁੱਤਰ ਨਾਲ ਜਲੰਧਰ ਨੇੜੇ ਪਿੰਡ ਬਿਆਸ ‘ਚ ਰਹਿ ਰਹੇ ਸਨ ।
100 ਸਾਲ ਦੀ ਉਮਰ ‘ਚ ਇੱਕ ਦਿਨ ‘ਚ ਬਣਾਏ ਸੀ 8 ਵਿਸ਼ਵ ਰਿਕਾਰਡ
89 ਸਾਲ ਦੀ ਉਮਰ ਤੱਕ ਫੌਜਾ ਸਿੰਘ ਨੇ ਗੰਭੀਰਤਾ ਨਾਲ ਦੌੜਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਸਾਲ 2000 ਵਿੱਚ ‘ਲੰਡਨ ਮੈਰਾਥਨ’ ਵਿੱਚ ਆਪਣੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਸੀ। 6 ਘੰਟੇ 54 ਮਿੰਟ ਵਿੱਚ ਇਹ ਦੌੜ ਪੂਰੀ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ। 2011 ਵਿੱਚ, 100 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਇੱਕ ਦਿਨ ਵਿੱਚ 8 ਵਿਸ਼ਵ ਰਿਕਾਰਡ ਬਣਾਏ। ਉਨ੍ਹਾਂ ਨੇ 2012 ਵਿੱਚ ਉਨ੍ਹਾਂ ਨੇ ਲੰਡਨ ਓਲੰਪਿਕ ਦੌਰਾਨ ਮਸ਼ਾਲ ਮੈਰਾਥਨ ਦੌੜੀ ਸੀ। 2013 ਵਿੱਚ, 102 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਹਾਂਗ ਕਾਂਗ ਵਿੱਚ ਆਪਣੀ ਆਖਰੀ ਪ੍ਰਤੀਯੋਗੀ ਦੌੜ ਪੂਰੀ ਕੀਤੀ ਅਤੇ ਸੰਨਿਆਸ ਲੈ ਲਿਆ। ਫੌਜਾ ਸਿੰਘ ਨੌਜਵਾਨ ਪੀੜੀ ਲਈ ਪ੍ਰੇਰਣਾ ਦਾ ਸਰੋਤ ਬਣ ਗਏ ਹਨ। ਜਿਨ੍ਹਾਂ ਤੋਂ ਸਿੱਖਿਆ ਜਾ ਸਕਦਾ ਹੈ ਕਿ ਜ਼ਿੰਦਗੀ ਦੀ ਸ਼ੁਰੂਆਤ ਤੁਸੀਂ ਕਿਸੀ ਵੀ ਉਮਰ ਤੋਂ ਦੁਬਾਰਾ ਕਰ ਸਕਦੇ ਹੋ ਕਿਉਂਕਿ ਉਨ੍ਹਾਂ ਨੇ ਉਦੋਂ ਦੌੜਨਾ ਸ਼ੁਰੂ ਕੀਤਾ ਜਿਸ ਉਮਰ ਵਿਚ ਲੋਕ ਥੱਕ ਹਾਰ ਕੇ ਬੈਠ ਜਾਂਦੇ ਹਨ।