ਖਬਰਿਸਤਾਨ ਨੈੱਟਵਰਕ– ਪਿਮਸ ਹਸਪਤਾਲ ਜਲੰਧਰ ਵਿਖੇ ਨਸ਼ੇ ਦੀ ਵਰਤੋਂ ਅਤੇ ਗੈਰ-ਕਾਨੂੰਨੀ ਨਸ਼ਾ ਵਪਾਰ ਵਿਰੋਧੀ ਅੰਤਰਰਾਸ਼ਟਰੀ ਦਿਨ ਮਨਾਇਆ ਗਿਆ। ਇਸ ਮੌਕੇ ਧਨਪ੍ਰੀਤ ਕੌਰ ਪੁਲਿਸ ਕਮਿਸ਼ਨਰ ਜਲੰਧਰ ਬਤੌਰ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ।
ਧਨਪ੍ਰੀਤ ਕੌਰ ਨੇ ਕਿਹਾ ਹਰ ਸਾਲ ਨਸ਼ਾ ਵਪਾਰ ਵਿਰੋਧੀ ਅੰਤਰਰਾਸ਼ਟਰੀ ਦਿਨ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਨਸ਼ੇ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਗੈਰਕਾਨੂੰਨੀ ਨਸ਼ਾ ਵਪਾਰ ਨੂੰ ਰੋਕਣਾ ਹੈ। ਇਸ ਮੌਕੇ ‘ਤੇ ਪਿਮਸ ਹਸਪਤਾਲ ਜਲੰਧਰ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਵਿੱਚ ਲੋਕਾਂ ਨੂੰ ਨਸ਼ੇ ਤੋਂ ਹੋਣ ਵਾਲੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਵਿਦਿਆਰਥੀਆਂ, ਨੌਜਵਾਨਾਂ ਅਤੇ ਪੇਂਡੂ ਆਬਾਦੀ ਨੂੰ ਲਕਸ਼ ਕਰਦੇ ਹੋਏ ਲਾਭਕਾਰੀ ਲੇਕਚਰ, ਰੈਲੀ, ਪੋਸਟਰ ਮੁਕਾਬਲੇ ਅਤੇ ਸਲੋਗਨ ਮੁਕਾਬਲੇ ਆਯੋਜਿਤ ਕੀਤੇ ਗਏ।ਡਾਕਟਰ ਦੀਪਾਲੀ ਗੁਲ ਪ੍ਰੋਫੈਸਰ ਅਤੇ ਕੰਸਲਟੈਂਟ ਮਨੋਚਕਿਤਸਕ ਪਿਮਸ ਹਸਪਤਾਲ ਜਲੰਧਰ ਹਸਪਤਾਲ ਵੱਲੋਂ ਨਸ਼ਾ ਛੁਡਾਊ ਕੇਂਦਰ ਦੀ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲਿਆਂ ਲਈ ਮੈਡੀਕਲ ਅਤੇ ਮਾਨਸਿਕ ਸਹਾਇਤਾ ਦੇ ਉਪਲੱਬਧ ਹੋਣ ਦੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪਿਮਸ ਦੇ ਐਕਸਿਕਯੂਟੀਵ ਚੇਅਰਮੈਨ ਡਾਕਟਰ ਕੰਵਲਜੀਤ ਸਿੰਘ ਅਤੇ ਡਾਇਰੈਕਟਰ ਪ੍ਰਿੰਸੀਪਲ ਪਿਮਸ ਡਾਕਟਰ ਰਾਜੀਵ ਅਰੋੜਾ ਵੀ ਮੌਜ਼ੂਦ ਰਹੇ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਮੁੱਖ ਸੁਨੇਹਾ: ਨਸ਼ਾ ਕੋਈ ਹੱਲ ਨਹੀਂ, ਇਹ ਇਕ ਵੱਡੀ ਸਮੱਸਿਆ ਹੈ। ਆਓ, ਮਿਲ ਕੇ ਨਸ਼ਾ ਮੁਕਤ ਸਮਾਜ ਬਣਾਈਏ।