ਖਬਰਿਸਤਾਨ ਨੈੱਟਵਰਕ- ਪੰਜਾਬ ‘ਚ ਜੁਲਾਈ ਮਹੀਨੇ ਦੀ ਸ਼ੁਰੂਆਤ ਹੀ ਮੀਂਹ ਨਾਲ ਹੋਈ। ਬੀਤੇ ਦਿਨਾਂ ਤੋਂ ਸੂਬੇ ‘ਚ ਭਾਰੀ ਮੀਂਹ ਪਿਆ ਹੈ। ਜਿਸ ਕਾਰਨ ਤਾਪਮਾਨ ‘ਚ ਵੀ ਗਿਰਾਵਟ ਆਈ ਹੈ। ਜਿਸ ਕਾਰਨ ਲੋਕਾਂ ਨੂੰ ਹੁੰਮਸ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ। ਪਰ ਪੰਜਾਬ ‘ਚ ਹੁਣ ਮਾਨਸੂਨ ਸੁਸਤ ਪੈ ਰਿਹਾ ਹੈ। ਮੌਸਮ ਵਿਭਾਗ ਨੇ 3 ਜ਼ਿਲ੍ਹਿਆਂ ‘ਚ ਮੀਂਹ ਦਾ ਯੈੱਲੋ ਅਲਰਟ ਜਾਰੀ ਕੀਤਾ ਹੈ। ਜਦ ਕਿ ਬਾਕੀ ਜ਼ਿਲ੍ਹਿਆਂ ‘ਚ ਮੌਸਮ ਆਮ ਵਾਂਗ ਰਹੇਗਾ। ਪਠਾਨਕੋਟ , ਗੁਰਦਾਸਪੁਰ ਅਤੇ ਹੁਸ਼ਿਆਰਪੁਰ ‘ਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ ਅੰਮ੍ਰਿਤਸਰ , ਜਲੰਧਰ ਅਤੇ ਲੁਧਿਆਣਾ ‘ਚ ਹਲਕੇ ਬੱਦਲ ਅਤੇ ਦਰਮਿਆਨੀ ਬਾਰਸ਼ ਦੀ ਸੰਭਵਾਨਾ ਹੈ।
ਆਉਣ ਵਾਲੇ ਦਿਨਾਂ ‘ਚ ਗਰਮੀ ਦਾ ਕਹਿਰ
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ‘ਚ ਮੌਸਮ ਆਮ ਵਾਂਗ ਰਹੇਗਾ। ਤਾਪਮਾਨ ‘ਚ ਵੀ ਬਦਲਾਅ ਹੋ ਸਕਦਾ ਹੈ। ਇਨ੍ਹਾਂ ਦਿਨਾਂ ‘ਚ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਕਿ ਚਾਰ ਦਿਨਾਂ ਬਾਅਦ 16 ਜੁਲਾਈ ਨੂੰ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਬਦਲ ਜਾਵੇਗਾ। ਮਾਨਸੂਨ ਮੁੜ ਐਕਟਿਵ ਹੋ ਜਾਵੇਗਾ। ਦੱਸ ਦੇਈਏ ਕਿ ਕੱਲ੍ਹ ਸ਼ਾਮ ਤਕ ਅਮ੍ਰਿਤਸਰ ‘ਚ 22.5 ਮਿਮੀ , ਪਟਿਆਲਾ ‘ਚ 2 ਮਿਮੀ , ਪਠਾਨਕੋਟ ‘ਚ 22 ਮਿਮੀ , ਬਠਿੰਡਾ ‘ਚ 9 ਮਿਮੀ , ਫਾਜ਼ਲਿਕਾ ‘ਚ 4 ਮਿਮੀ , ਮੋਹਾਲੀ ‘ਚ 5 ਮਿਮੀ ਅਤੇ ਮੋਗਾ ‘ਚ 6.5 ਮਿਮੀ ਬਾਰਸ਼ ਦਰਜ ਕੀਤੀ ਗਈ ਹੈ।
ਆਮ ਨਾਲੋਂ 4 ਡਿਗਰੀ ਤਕ ਘਟਿਆ ਤਾਪਮਾਨ
ਸੂਬੇ ‘ਚ ਮੀਂਹ ਕਾਰਨ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਹੇਠਾਂ ਬਣਿਆ ਰਿਹਾ। ਪਿਛਲੇ 24 ਘੰਟਿਆ ਦੀ ‘ਚ ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਭਾਖੜਾ ਡੈਮ ਨੰਗਲ ਵਿਖੇ ਦਰਜ ਕੀਤਾ ਗਿਆ, ਜੋ ਕਿ 32.6 ਡਿਗਰੀ ਸੀ। ਇਸ ਦੇ ਨਾਲ ਹੀ, ਸੂਬੇ ਦੇ 10 ਜ਼ਿਲ੍ਹੇ ਅਜਿਹੇ ਸਨ ਜਿੱਥੇ ਤਾਪਮਾਨ 30 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ 29.1 ਡਿਗਰੀ, ਪਟਿਆਲਾ ਵਿੱਚ 29.8 ਡਿਗਰੀ, ਪਠਾਨਕੋਟ ਵਿੱਚ 28.9 ਡਿਗਰੀ, ਬਠਿੰਡਾ ਵਿੱਚ 28.2 ਡਿਗਰੀ ਅਤੇ ਫਰੀਦਕੋਟ ਵਿੱਚ 28.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਜਦਕਿ ਬੀਤੇ ਦਿਨ ਜਲੰਧਰ ਦਾ ਤਾਪਮਾਨ 32 ਡਿਗਰੀ ਦੇ ਕਰੀਬ ਰਿਹਾ ਹੈ।