ਖਬਰਿਸਤਾਨ ਨੈੱਟਵਰਕ- ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਨੂੰਹ ਨੇ ਆਪਣੀ ਸੱਸ ਨੂੰ ਬੇਰਹਿਮੀ ਨਾਲ ਕੁੱਟਿਆ, ਇਸ ਦੌਰਾਨ ਲੜਕੀ ਦੀ ਮਾਂ ਵੀ ਉਸ ਦੇ ਨਾਲ ਸਮਰਥਨ ਕਰ ਰਹੀ ਹੈ। ਮਾਮਲਾ ਕਵੀਨਗਰ ਇਲਾਕੇ ਦੇ ਗੋਵਿੰਦਪੁਰਮ ਦਾ ਹੈ, ਜਿੱਥੇ ਇੱਕ ਨੂੰਹ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੀ ਸੱਸ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ।
CCTV ਆਈ ਸਾਹਮਣੇ
Daughter-in-law beats up her mother-in-law in Ghaziabad.
Daughter-in-law is a software engineer. Education doesn’t guarantee values & morals. pic.twitter.com/1Ntrp471fG
— Incognito (@Incognito_qfs) July 7, 2025
ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਨੂੰਹ ਅਤੇ ਉਸਦੀ ਮਾਂ ਸੱਸ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਇਹ ਘਟਨਾ 1 ਜੁਲਾਈ ਦੀ ਹੈ। ਪਿਛਲੇ 6 ਦਿਨਾਂ ਤੋਂ ਦੁਖੀ ਸੱਸ ਅਤੇ ਸਹੁਰੇ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ।
ਜਾਣੋ ਪੂਰਾ ਮਾਮਲਾ
ਰਿਪੋਰਟ ਮੁਤਾਬਕ ਮੂਲ ਰੂਪ ਵਿੱਚ ਬੁਲੰਦਸ਼ਹਿਰ ਦਾ ਰਹਿਣ ਵਾਲਾ, ਸੱਤਿਆਪਾਲ ਸਿੰਘ ਕੇਂਦਰੀ ਵਿਦਿਆਲਿਆ ਦਿੱਲੀ ਤੋਂ ਸੇਵਾਮੁਕਤ ਅਧਿਆਪਕ ਹੈ। ਉਹ ਇਸ ਸਮੇਂ ਗਾਜ਼ੀਆਬਾਦ ਦੇ ਕਵੀਨਗਰ ਥਾਣਾ ਖੇਤਰ ਦੇ ਗੋਵਿੰਦਪੁਰਮ ਵਿੱਚ ਰਹਿੰਦਾ ਹੈ। ਉਸ ਦੀਆਂ 3 ਧੀਆਂ ਹਨ ਅਤੇ ਤਿੰਨੋਂ ਵਿਆਹੀਆਂ ਹੋਈਆਂ ਹਨ। ਇਕਲੌਤਾ ਪੁੱਤਰ ਅੰਤਰਿਕਸ਼ ਗੁਰੂਗ੍ਰਾਮ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਹੈ। ਸਤਿਆਪਾਲ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਅੰਤਰਿਕਸ਼ ਦਾ ਵਿਆਹ ਢਾਈ ਸਾਲ ਪਹਿਲਾਂ ਗਾਜ਼ੀਆਬਾਦ ਦੇ ਸਵਰਨਜਯੰਤੀ ਪੁਰਮ ਦੀ ਰਹਿਣ ਵਾਲੀ ਆਕਾਂਕਸ਼ਾ ਨਾਲ ਹੋਇਆ ਸੀ। ਆਕਾਂਕਸ਼ਾ ਵੀ ਇੱਕ ਸਾਫਟਵੇਅਰ ਇੰਜੀਨੀਅਰ ਹੈ ਅਤੇ ਪਹਿਲਾਂ ਚੰਡੀਗੜ੍ਹ ਵਿੱਚ ਕੰਮ ਕਰਦੀ ਸੀ, ਪਰ ਇੱਕ ਸਾਲ ਤੋਂ ਘਰੋਂ ਤੋਂ ਕੰਮ ਕਰ ਰਹੀ ਹੈ।
ਮਾਂ ਨੂੰ ਘਰ ਬੁਲਾਇਆ ਤੇ ਫਿਰ ਸੱਸ ਨੂੰ ਕੁੱਟਿਆ
ਇਹ ਘਟਨਾ 1 ਜੁਲਾਈ ਦੀ ਹੈ। ਜਿਸ ਵਿੱਚ ਸਾਫਟਵੇਅਰ ਇੰਜੀਨੀਅਰ ਆਕਾਂਕਸ਼ਾ ਨੇ ਆਪਣੀ ਮਾਂ ਨੂੰ ਆਪਣੇ ਘਰ ਬੁਲਾਇਆ। ਜਿਸ ਤੋਂ ਬਾਅਦ ਉਸਨੇ ਆਪਣੀ ਸੱਸ ਸੁਦੇਸ਼ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਸ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਸੱਸ ਨੂੰ ਥੱਪੜ ਮਾਰਨ ਲੱਗ ਪਈ। ਜਦੋਂ ਸੱਸ ਬਚਾਅ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਨੂੰਹ ਉਸਦੇ ਵਾਲ ਫੜ ਕੇ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਆਕਾਂਕਸ਼ਾ ਦੀ ਮਾਂ ਵੀ ਕੁੱਟਮਾਰ ਵਿੱਚ ਸਾਥ ਦਿੰਦੀ ਹੈ। ਫਿਰ ਉਸਨੂੰ ਫਰਸ਼ ‘ਤੇ ਸੁੱਟਣ ਤੋਂ ਬਾਅਦ ਕੁੱਟਿਆ ਗਿਆ। ਇਹ ਪੂਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ। ਜਿੱਥੇ 1 ਮਿੰਟ 20 ਸਕਿੰਟ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਨੂੰਹ ਦੀ ਹਰਕਤ ਵੇਖੀ ਜਾ ਸਕਦੀ ਹੈ।
ਸਹੁਰੇ ਨੇ ਲੁਕ ਕੇ ਬਚਾਈ ਜਾਨ
ਸਤਿਆਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਆਕਾਂਕਸ਼ਾ ਸਾਨੂੰ ਲਗਾਤਾਰ ਤੰਗ ਕਰਦੀ ਆ ਰਹੀ ਹੈ। ਆਕਾਂਕਸ਼ਾ ਦੇ ਪਿਤਾ ਗਿਆਨੇਂਦਰ ਸਿੰਘ ਦਿੱਲੀ ਪੁਲਿਸ ਵਿੱਚ ਸਬ-ਇੰਸਪੈਕਟਰ ਹਨ। ਉਹ ਹਰ ਰੋਜ਼ ਆਪਣੇ ਪਿਤਾ ਦੀਆਂ ਧਮਕੀਆਂ ਦਿੰਦੀ ਹੈ। ਇਸ ਕਾਰਨ ਮੇਰਾ ਪੁੱਤਰ ਵੀ ਪਰੇਸ਼ਾਨ ਹੈ। ਉਹ ਪਰਿਵਾਰਕ ਪਰੇਸ਼ਾਨੀਆਂ ਕਾਰਨ ਘਰ ਨਹੀਂ ਆਉਂਦਾ ਅਤੇ ਗੁਰੂਗ੍ਰਾਮ ਵਿੱਚ ਰਹਿ ਰਿਹਾ ਹੈ। ਪਹਿਲਾਂ ਨੂੰਹ ਨੇ ਆਪਣੀ ਸੱਸ ਨੂੰ ਕੁੱਟਿਆ, ਫਿਰ ਮੈਨੂੰ ਵੀ ਕੁੱਟਣ ਲਈ ਭੱਜੀ। ਉਸਦੇ ਹੱਥ ਵਿੱਚ ਚਾਕੂ ਸੀ।
ਸਤਿਆਪਾਲ ਸਿੰਘ ਦੇ ਅਨੁਸਾਰ, ਜੇਕਰ ਮੈਂ ਲੁਕ ਕੇ ਆਪਣੀ ਜਾਨ ਨਾ ਬਚਾਈ ਹੁੰਦੀ, ਤਾਂ ਮੇਰੇ ਨਾਲ ਵੀ ਕੁਝ ਬੁਰਾ ਹੋ ਸਕਦਾ ਸੀ। ਕਦੇ ਵੀ ਸਾਡੇ ਨਾਲ ਕੁਝ ਬੁਰਾ ਹੋ ਸਕਦਾ ਹੈ। ਪੁਲਿਸ ਨੂੰ ਸ਼ਿਕਾਇਤ ਕੀਤੀ, ਪਰ ਪੁਲਿਸ ਬਹਾਨੇ ਬਣਾ ਰਹੀ ਸੀ। ਏਸੀਪੀ ਕਵੀਨਗਰ ਭਾਸਕਰ ਵਰਮਾ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਸੱਸ ਨੂੰ ਕੁੱਟਣ ਦੇ ਮਾਮਲੇ ਵਿੱਚ ਨੂੰਹ ਆਕਾਂਕਸ਼ਾ ਅਤੇ ਉਸਦੀ ਮਾਂ ਦੇ ਨਾਮ ਸ਼ਾਮਲ ਹਨ। ਕਵੀਨਗਰ ਦੇ ਐਸਐਚਓ ਯੋਗੇਂਦਰ ਮਲਿਕ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਸਬੂਤਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ।