ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ‘ਚ ਇੱਕ ਘਰ ‘ਤੇ 15 ਤੋਂ 20 ਬਦਮਾਸ਼ਾਂ ਨੇ ਹਮਲਾ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ। ਹਮਲਾਵਰਾਂ ਨੇ ਦੇਰ ਰਾਤ ਮਨਜੀਤ ਨਗਰ ‘ਚ ਕਈ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਪਰਿਵਾਰ ਦੇ ਮੈਂਬਰਾਂ ਸਮੇਤ ਕਈ ਲੋਕਾਂ ਦੀ ਕੁੱਟ-ਮਾਰ ਕੀਤੀ । ਇਸ ਹਮਲੇ ‘ਚ 3 ਮਹਿਲਾਵਾਂ ਸਮੇਤ 7 ਲੋਕ ਜ਼ਖਮੀ ਹੋਏ ਹਨ। ਬਦਮਾਸ਼ਾਂ ਦੇ ਹੱਥ ‘ਚ ਫੜੇ ਤੇਜਧਾਰ ਹਥਿਆਰਾਂ ਅਤੇ ਪਿਸਟਲ ਫੜ ਗਲੀ ‘ਚ ਭੱਜਦਿਆਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਆਪਣੀ ਪ੍ਰੇਮੀ ਤੋਂ ਕਰਵਾਇਆ ਹਮਲਾ
ਪੀੜਿਤ ਨੇ ਸੁਮੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੀਆ ਨਾਮ ਦੀ ਲੜਕੀ ਰੋਜ਼ਾਨਾ ਗਲੀ ਚੋਂ ਲੰਘਦੀ ਹੈ। ਦੱਸਿਆ ਕਿ ਸਾਡੇ ਪੁੱਤਰ ਨੂੰ ਗਾਲ੍ਹਾਂ ਕੱਢਦੀ ਸੀ। ਉਨ੍ਹਾਂ ਨੇ ਕਈ ਵਾਰ ਉਸਨੂੰ ਸਮਝਾਇਆ।ਇਸ ਮਾਮਲੇ ‘ਚ ਆਤਮਾ ਪਾਰਕ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਅੱਜ ਸ਼ਾਮ ਥਾਣੇ ਵਿੱਚ ਫੈਸਲਾ ਲਿਆ ਜਾਣਾ ਸੀ। ਪਰ ਉਸ ਕੁੜੀ ਨੇ ਆਪਣੇ ਪ੍ਰੇਮੀ ਨੂੰ ਸਾਡੇ ਘਰ ‘ਤੇ ਹਮਲਾ ਕਰਨ ਲਈ ਭੇਜਿਆ। ਉਸ ਨੌਜਵਾਨ ਨਾਲ 20 ਤੋਂ ਵੱਧ ਲੋਕ ਸਨ।
ਛੱਤ ‘ਤੇ ਸੌਂ ਰਹੇ ਪਰਿਵਾਰ ‘ਤੇ ਕੀਤਾ ਹਮਲਾ
ਬਦਮਾਸ਼ਾਂ ਨੇ ਛੱਤ ‘ਤੇ ਸੌਂ ਰਹੇ ਲੋਕਾਂ ‘ਤੇ ਹਮਲਾ ਕੀਤਾ ਅਤੇ ਪੂਰੇ ਪਰਿਵਾਰ ਅਤੇ ਲੜਾਈ ਰੋਕਣ ਆਏ ਲੋਕਾਂ ਦੀ ਕੁੱਟਮਾਰ ਕੀਤੀ। ਬਦਮਾਸ਼ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਵੜ ਗਏ।ਬਦਮਾਸ਼ਾਂ ਨੇ ਮੇਰੇ ਪੁੱਤਰ ਵਿਸ਼ਾਲ, ਉਸਦੀ ਮਾਂ ਅਤੇ ਸਾਡੀ ਭਰਜਾਈ, ਭਤੀਜੀ ਅਤੇ ਭਤੀਜੇ ਨੂੰ ਕੁੱਟਿਆ। ਲੜਾਈ ਰੋਕਣ ਲਈ ਆਏ ਇਲਾਕੇ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਰੀਆ ਨੇ ਸਾਡੇ ਪੁੱਤਰ ‘ਤੇ ਪਹਿਲਾਂ ਵੀ ਹਮਲਾ ਕਰਵਾਇਆ ਹੈ।
ਹਮਲਾਵਰਾਂ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ
ਮਕਾਨ ਮਾਲਕ ਦਲਜੀਤ ਸਿੰਘ ਡਿੰਪੀ ਨੇ ਕਿਹਾ ਕਿ ਲਗਭਗ 15 ਤੋਂ 20 ਮੁੰਡੇ ਸਾਡੇ ਘਰ ਦੀ ਛੱਤ ‘ਤੇ ਆਏ। ਮੇਰੀ ਪਤਨੀ ਨੇ ਰੌਲਾ ਪਾਇਆ। ਮੈਂ ਬਦਮਾਸ਼ਾਂ ਵਿੱਚੋਂ ਇੱਕ ਦੀ ਤਲਵਾਰ ਫੜ ਲਈ। ਬਦਮਾਸ਼ਾਂ ਨੇ ਪੂਰੇ ਘਰ ਦਾ ਫਰਨੀਚਰ ਅਤੇ ਦੋ ਕਾਰਾਂ ਤੋੜ ਦਿੱਤੀਆਂ। ਇਹ ਬਦਮਾਸ਼ ਸਾਡੇ ਘਰ ਵਿੱਚ ਰਹਿਣ ਵਾਲੇ ਵਿਸ਼ਾਲ ਨਾਮ ਦੇ ਮੁੰਡੇ ਨੂੰ ਮਾਰਨ ਆਏ ਸਨ। ਮੈਂ ਹਮਲਾਵਰਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ। ਮੈਂ ਅੱਜ ਸਵੇਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਪਰ ਕੋਈ ਹੱਲ ਨਹੀਂ ਹੋਇਆ।