ਖ਼ਬਰਿਸਤਾਨ ਨੈੱਟਵਰਕ: ਬੰਗਾ ‘ਚ ਅੰਤਰਰਾਸ਼ਟਰੀ ਸ੍ਰੀ ਕ੍ਰਿਸ਼ਨ ਭਗਤੀ ਸੰਗਠਨ ਦੇ ਨਾਲ ਜੁੜੇ ਇਲਾਕੇ ਦੇ ਭਗਤਾਂ ਨੇ ਭਗਵਾਨ ਜਗਨਨਾਥ ਜੀ ਦੀ ਯਾਤਰਾ ਬੰਗਾ ਵਿੱਚ ਬੁੱਧਵਾਰ ਨੂੰ ਬੜੇ ਧੂਮ ਧਮ ਸ਼ਰਧਾ ਅਤੇ ਰਾਧੇ ਰਾਧੇ ਦੇ ਨਾਮ ਜਾਪ ਦੇ ਨਾਲ ਕੱਢੀ। – ਸਥਾਨਕ ਮਾਤਾ ਸ਼ੀਤਲਾ ਦੇਵੀ ਮੰਦਿਰ ਤੋਂ ਸ਼ੁਰੂ ਹੋਈ ਭਗਵਾਨ ਜਗਨਨਾਥ ਰੱਥ ਯਾਤਰਾ ਰੇਲਵਾ ਰੋਡ ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਸਮਾਪਤ ਹੋਈ।
ਇਹ ਧਾਰਮਿਕ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘੀ ਜਿੱਥੇ ਲੋਕਾਂ ਨੇ ਫੁੱਲ ਵਰਸਾ ਕੇ ਅਤੇ ਭਗਤ ਜਨਾਂ ਲਈ ਵੱਖ ਵੱਖ ਤਰ੍ਹਾਂ ਦੇ ਪ੍ਰਸਾਦ ਬਿਕਰਨ ਕਰਕੇ ਯਾਤਰਾ ਦਾ ਸਵਾਗਤ ਕੀਤਾ। ਭਗਵਾਨ ਜਗਨਨਾਥ ਮਾਤਾ ਸੁਬਦਰਾ ਅਤੇ ਬਾਲਦਾ ਜੀ ਕੇ ਦਰਸ਼ਨ ਕਰਕੇ ਸ਼ਹਿਰ ਦੇ ਲੋਕ ਗਦ ਗਦ ਹੋ ਗਏ। ਇਸ ਆਯੋਜਨ ਲਈ ਮਾਤਾ ਸ਼ੀਤਲਾ ਦੇਵੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਦਵਿੰਦਰ ਕੋੜਾ ਜੀ ਅਤੇ ਸ਼੍ਰੀ ਲਖਮੀ ਨਾਰਾਇਣ ਮੰਦਿਰ ਪ੍ਰਬੰਧਕ ਟਰਸਟ ਦੇ ਮੈਂਬਰ ਸੰਜੀਵ ਭਾਰਦਵਾਜ ਅਤੇ ਉਹਨਾਂ ਦੇ ਸਾਥੀਆਂ ਨੇ ਪੂਰਾ ਸਹਿਯੋਗ ਕੀਤਾ।
ਇਸ ਯਾਤਰਾ ਦੇ ਵਿੱਚ ਰਾਜਨੀਤਿਕ ਸਮਾਜਿਕ ਸੰਗਠਨਾਂ ਤੋਂ ਇਲਾਵਾ ਸਮਾਜ ਸੇਵੀ ਸ਼ਿਵ ਕੌੜਾ, ਵਿਨੋਦ ਅਨੰਦ, ਰਕੇਸ਼ ਆਨੰਦ, ਬਲਦੇਵ ਆਨੰਦ, ਪੰਡਿਤ ਪ੍ਰਦੀਪ ਸ਼ਰਮਾ ਪੰਡਤ ਕੁਛ ਮਾਕਰ ਸ਼ਰਮਾ ਪੰਡਿਤ ਰਜਿੰਦਰ ਕੁਮਾਰ ਸ਼ਾਸਤਰੀ, ਪੰਡਿਤ ਰਾਮ ਦਰਸ਼ਨ ਦਾਸ ਤੋ ਇਲਾਵਾ ਡਿੰਪਲ ਬਹਾਦਰ ਸਤਪਾਲ ਸੂਰੀ, ਸ਼ਿਖਾ ਸੂਰੀ, ਵਿਪਣ ਸੂਰੀ, ਅਮਿਤ ਘੁਲਾਟੀ, ਦੀਪਿਕਾ, ਪਿੰਕੀ, ਡਾਕਟਰ ਬਲਵੀਰ ਰਾਜ ਸ਼ਰਮਾ, ਰਾਜਨ ਸ਼ਰਮਾ, ਵਿਸ਼ਾਲ ਕੁਮਾਰ, ਰਕੇਸ਼ ਅਗਰਵਾਲ, ਪੰਡਿਤ ਪ੍ਰਦੀਪ ਸ਼ਰਮਾ, ਜਗਦੀਸ਼ ਅਚਾਰੀਆ, ਦੇਵਕੀ ਨੰਦਨ, ਹਿੰਮਤ,ਸਾਗਰ ਅਰੋੜਾ,ਮੀਨੂ ਅਰੌੜਾ ਤੇਜਪਾਲ, ਭਾਟੀਆ ਜੀਤ, ਰਾਜੂ ਅੱਗਰਵਾਲ, ਵਿਨੋਦ ਕੁਮਾਰ ਤੋਂ ਇਲਾਵਾ ਸੈਂਕੜੇ ਲੋਕ ਸ਼ਾਮਲ ਹੋਏ।