ਖ਼ਬਰਿਸਤਾਨ ਨੈੱਟਵਰਕ: ਫਗਵਾੜਾ ਤੋਂ ਇੱਕ ਇਮਾਰਤ ‘ਚੋਂ ਕੁਇੰਟਲ ਬੀਫ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਫਗਵਾੜਾ ਅਤੇ ਗੁਰਾਇਆ ਦੇ ਵਿਚਕਾਰ ਹਾਈਵੇਅ ‘ਤੇ ਸਥਿਤ ਜੋਤੀ ਢਾਬੇ ਦੇ ਨੇੜੇ ਇੱਕ ਇਮਾਰਤ ਤੋਂ ਪੁਲਿਸ ਨੇ ਕੁਇੰਟਲ ਬੀਫ ਬਰਾਮਦ ਕੀਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ | ਜਦਕਿ ਇਸਦੇ ਮਾਸਟਰਮਾਈਂਡ ਸਮੇਤ 8 ਲੋਕ ਫਰਾਰ ਹਨ | ਜਿਨ੍ਹਾਂ ਦੀ ਭਾਲ ਜਾਰੀ ਹੈ। ਸੰਯੁਕਤ ਗਊ ਰੱਖਿਆ ਦਲ ਦੀ ਸ਼ਿਕਾਇਤ ‘ਤੇ 16 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।
ਵੱਖ-ਵੱਖ ਹੋਟਲਾਂ ਵਿੱਚ ਭੇਜਿਆ ਜਾਣਾ ਸੀ
ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਅਤੇ ਗਊ ਰਕਸ਼ਕ ਸੰਸਥਾਨ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਢਾਬੇ ਦੇ ਅੰਦਰ ਇੱਕ ਵੱਡਾ ਫ੍ਰੀਜ਼ਰ ਬਣਾਇਆ ਗਿਆ ਸੀ ਜਿਸ ਵਿੱਚ ਕੁਇੰਟਲ ਬੀਫ ਰੱਖਿਆ ਗਿਆ ਸੀ। ਕਥਿਤ ਤੌਰ ‘ਤੇ ਗਊ ਮਾਸ ਪੈਕ ਕੀਤਾ ਜਾ ਰਿਹਾ ਹੈ। ਇਸਨੂੰ ਵੱਖ-ਵੱਖ ਹੋਟਲਾਂ ਵਿੱਚ ਭੇਜਿਆ ਜਾਣਾ ਸੀ। ਸੰਗਠਨ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਫਗਵਾੜਾ ਦੇ ਹਿੰਦੂ ਸੰਗਠਨਾਂ ਨੂੰ ਸੂਚਿਤ ਕੀਤਾ।
ਫਗਵਾੜਾ ਪੁਲਿਸ ਦੇ ਵਿਸ਼ੇਸ਼ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਕਾਰਵਾਈ ਕਰਦਿਆਂ ਛਾਪਾ ਮਾਰਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਜਾਂਚ ਕਰ ਰਹੀ ਹੈ। ਇਸ ਮਾਮਲੇ ‘ਚ ਸੱਤ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਬਾਕੀ ਅੱਠ ਲੋਕਾਂ ਦੀ ਭਾਲ ਜਾਰੀ ਹੈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ।