ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਲਜੀਤ ਦੁਸਾਂਝ ਇਨੀਂ ਦਿਨੀਂ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਹੋਏ ਹਨ । ਹਾਲਾਂਕਿ ਉਨ੍ਹਾਂ ਦੇ ਹੱਕ ‘ਚ ਕਈ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਆਏ । ਇਸ ਤੋਂ ਇਲਾਵਾ ਬੀਜੇਪੀ ਅਤੇ ਹੋਰ ਕਈ ਨੇਤਾਵਾਂ ਨੇ ਉਨ੍ਹਾਂ ਦੇ ਹੱਕ ‘ਚ ਗੱਲ ਕੀਤੀ । ਉਨ੍ਹਾਂ ਦੀ ਆਉਣ ਵਾਲੀ ਫਿਲਮ ਬਾਰਡਰ 2 ਨੂੰ ਵੀ ਲੈ ਕੇ ਕਈ ਅਫਵਾਹਾਂ ਚੱਲ ਰਹੀਆਂ ਹਨ ਕਿ ਦਿਲਜੀਤ ਦੁਸਾਂਝ ਬਾਰਡਰ ਫਿਲਮ ਕੰਮ ਨਹੀਂ ਕਰਨ ਗਏ ਉਨ੍ਹਾਂ ਦੀ ਥਾਂ ‘ਤੇ ਐਮੀ ਵਿਰਕ ਦੇ ਫਿਲਮ ‘ਚ ਨਜ਼ਰ ਆਉਣ ਦੇ ਕਿਆਸ ਲਗਾਏ ਜਾ ਰਹੇ ਸਨ |
Amid ongoing rumours following the Hania Aamir Sardaar Ji 3 row, reports suggested that Diljit Dosanjh had been dropped from Border 2. However, hours ago, he shared a behind the scenes video from the film’s set, confirming his continued involvement. Diljit will portray Flying… pic.twitter.com/xD9AJYOW9i
— Gagandeep Singh (@Gagan4344) July 2, 2025
ਹਾਲ ਹੀ ‘ਚ ਦਿਲਜੀਤ ਦੁਸਾਂਝ ਨੇ ਬਾਰਡਰ 2 ਦੇ ਸੈੱਟ ਤੋਂ ਇੱਕ ਵੀਡਿਓ ਸਾਂਝਾ ਕੀਤਾ ਹੈ , ਅਤੇ ਵੀਡੀਉ ਜ਼ਰੀਏ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਜੇ ਵੀ ਇਸ ਫਿਲਮ ਦਾ ਹਿੱਸਾ ਹਨ। ਉਹ ਇਸ ਫਿਲਮ ‘ਚ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾ ਰਹੇ ਹਨ | ਗਾਇਕ ਨੇ ਵਿਡੀਉ ਜਾਰੀ ਕਰ ਇਨ੍ਹਾਂ ਅਫਵਾਹਾਂ ‘ਤੇ ਰੋਕ ਲੱਗਾ ਦਿੱਤੀ ਹੈ |
ਇਸ ਕਾਰਨ ਹੋ ਰਿਹੈ ਵਿਰੋਧ
ਦੱਸ ਦੇਈਏ ਕਿ ਫਿਲਮ ‘ਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਮੌਜੂਦਗੀ ਨੂੰ ਲੈ ਕੇ ਬਹੁਤ ਵਿਰੋਧ ਹੋ ਰਿਹਾ ਹੈ। ਸਰਦਾਰ ਜੀ 3 ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਹਾਨਿਆ ਆਮਿਰ ਵੀ ਫਿਲਮ ‘ਚ ਨਜ਼ਰ ਆਵੇਗੀ । ਜਿਸ ਕਾਰਨ ਲੋਕ ਦਲਜੀਤ ਦੁਸਾਂਝ ਨੂੰ ਟਰੋਲ ਕਰ ਰਹੇ ਹਨ | ਉਨ੍ਹਾਂ ਨੂੰ ਦੇਸ਼ ਵਿਰੋਧੀ ਦਾ ਇਲਜ਼ਾਮ ਲਗਾ ਰਹੇ ਹਨ |
ਦੱਸ ਦੇਈਏ ਕਿ ਇਹ ਫਿਲਮ 27 ਜੂਨ ਨੂੰ ਭਾਰਤ ਤੋਂ ਇਲਾਵਾ ਸਿਰਫ਼ ਵਿਦੇਸ਼ੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ |ਇਸ ਫਿਲਮ ਨੇ ਹੁਣ ਤੱਕ 18.10 ਕਰੋੜ ਦੀ ਕਮਾਈ ਕੀਤੀ । ਹਾਲਾਂਕਿ, ਫਿਲਮ ਦੇ ਗਾਣੇ ਅਤੇ ਟੀਜ਼ਰ ਭਾਰਤ ਵਿੱਚ ਯੂਟਿਊਬ ‘ਤੇ ਉਪਲਬਧ ਹਨ। ਹਨੀਆ ਤੋਂ ਇਲਾਵਾ, ਫਿਲਮ ਵਿੱਚ ਦਿੱਗਜ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਮੁੱਖ ਭੂਮਿਕਾ ਵਿੱਚ ਹੈ।
ਭਾਰਤ ਵਿੱਚ ਪਾਕਿਸਤਾਨੀ ਸੈਲੇਬ੍ਰਿਟੀਜ਼ ਡਰਾਮਾ, ਯੂਟਿਊਬ ਚੈਨਲ ਕੀਤਾ ਬਲਾਕ
ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਕਾਰਨ ਭਾਰਤ ਵਿੱਚ ਪਾਕਿਸਤਾਨੀ ਸੈਲੇਬ੍ਰਿਟੀਜ਼ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਭਾਰਤ ਵਿੱਚ ਪਾਕਿਸਤਾਨੀ ਸੈਲੇਬ੍ਰਿਟੀਜ਼ ਦੇ ਇੰਸਟਾਗ੍ਰਾਮ, ਪਾਕਿ ਡਰਾਮਾ, ਯੂਟਿਊਬ ਚੈਨਲ ਵੀ ਬਲਾਕ ਕਰ ਦਿੱਤੇ ਗਏ ਸਨ। ਜਦੋਂ ਹਨੀਆ ਆਮਿਰ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਫੌਜ ਦੀ ਕਾਰਵਾਈ ਨੂੰ ਕਾਇਰਤਾਪੂਰਨ ਦੱਸਿਆ, ਤਾਂ ਲੋਕਾਂ ਨੇ ਉਸਦੀ ਸਖਤ ਆਲੋਚਨਾ ਕੀਤੀ।