ਖ਼ਬਰਿਸਤਾਨ ਨੈੱਟਵਰਕ: ਅਮਰਨਾਥ ਯਾਤਰਾ ਲਈ ਹਰ ਸਾਲ ਲੱਖਾਂ ਲੋਕ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਦੇ ਹਨ | ਇਸ ਸਾਲ 3 ਜੁਲਾਈ ਤੋਂ ਅਮਰਨਾਥ ਯਾਤਰਾ ਸ਼ੁਰੂ ਹੋਵੇਗੀ। 9 ਜੁਲਾਈ ਨੂੰ ਖਤਮ ਹੋਵੇਗੀ | ਇਸ ਦੇ ਸਾਰੇ ਪ੍ਰਬੰਧ ਲਗਭਗ ਪੂਰੇ ਹੋ ਗਏ ਹਨ। ਇਸ ਸਾਲ ਹੁਣ ਤੱਕ ਲਗਭਗ 3.5 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਜਿਨ੍ਹਾਂ ਸ਼ਰਧਾਲੂਆਂ ਨੇ ਅਜੇ ਤੱਕ ਔਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਉਨ੍ਹਾਂ ਲਈ ਸੋਮਵਾਰ ਜੰਮੂ ਵਿੱਚ ਔਫਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਰਜਿਸਟ੍ਰੇਸ਼ਨ ਕੇਂਦਰ ਸਥਾਪਤ ਕੀਤੇ ਗਏ ਹਨ।
2 ਜੁਲਾਈ ਤੋਂ ਪਹਿਲਾ ਜੱਥਾ ਬੇਸ ਕੈਂਪ ਤੋਂ ਹੋਵੇਗਾ ਰਵਾਨਾ
ਸ਼ਰਧਾਲੂਆਂ ਦਾ ਪਹਿਲਾ ਜੱਥਾ 2 ਜੁਲਾਈ ਨੂੰ ਜੰਮੂ ਦੇ ਭਗਵਤੀਨਗਰ ਬੇਸ ਕੈਂਪ ਤੋਂ ਰਵਾਨਾ ਹੋਵੇਗਾ। ਅਮਰਨਾਥ ਯਾਤਰਾ ਪਹਿਲਗਾਮ ਰੂਟ ਅਤੇ ਬਾਲਟਾਲ ਰੂਟ ਤੋਂ 3 ਜੁਲਾਈ ਤੋਂ 9 ਅਗਸਤ (38 ਦਿਨ) ਤੱਕ ਹੋਵੇਗੀ। ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ ਪਹਿਲਗਾਮ ਰੂਟ 48 ਕਿਲੋਮੀਟਰ ਲੰਬਾ ਹੈ, ਜਦੋਂ ਕਿ ਗੰਦਰਬਲ ਜ਼ਿਲ੍ਹੇ ਵਿੱਚ ਬਾਲਟਾਲ ਰੂਟ ਦੀ ਲੰਬਾਈ 14 ਕਿਲੋਮੀਟਰ ਹੈ। ਨੇੜੇ ਸਰਸਵਤੀ ਧਾਮ ਵਿਖੇ ਰਜਿਸਟ੍ਰੇਸ਼ਨ ਕੇਂਦਰ ਦੇ ਬਾਹਰ ਟੋਕਨਾਂ ਦੀ ਉਡੀਕ ਕਰ ਰਹੇ ਲੋਕ।
ਇਸ ਵਾਰ 38 ਦਿਨਾਂ ਦੀ ਹੋਵੇਗੀ ਯਾਤਰਾ
ਇਸ ਵਾਰ ਅਮਰਨਾਥ ਯਾਤਰਾ ਦਾ ਸਮਾਂ ਘਟਾ ਦਿੱਤਾ ਗਿਆ ਹੈ। ਇਸ ਵਾਰ ਅਮਰਨਾਥ ਯਾਤਰਾ ਸਿਰਫ਼ 38 ਦਿਨਾਂ ਲਈ ਚੱਲੇਗੀ। ਇਹ ਪਹਿਲੀ ਵਾਰ ਹੈ ਜਦੋਂ ਅਮਰਨਾਥ ਯਾਤਰਾ ਦਾ ਸਮਾਂ ਇੰਨਾ ਛੋਟਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਾਲ ਅਮਰਨਾਥ ਯਾਤਰਾ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 581 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ।
Information Related RFID Card for Amarnath Yatra 2025https://t.co/sBBna2b1hW via @YouTube pic.twitter.com/6XSDyEheCD
— Travel my kashmir (@Travelmykashmi1) June 30, 2025
ਸ਼ਰਧਾਲੂਆਂ ਨੇ ਕਿਹਾ – ਅੱਤਵਾਦੀਆਂ ਦਾ ਕੋਈ ਡਰ ਨਹੀਂ
ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਬਹੁਤ ਉਤਸ਼ਾਹ ਹੈ। ਰਜਿਸਟ੍ਰੇਸ਼ਨ ਕਰਵਾਉਣ ਆਏ ਇੱਕ ਸ਼ਰਧਾਲੂ ਨੇ ਕਿਹਾ, ‘ਇਸ ਵਾਰ ਲੋਕ ਉਤਸ਼ਾਹਿਤ ਹਨ। ਪਹਿਲਗਾਮ ਹਮਲੇ ਤੋਂ ਬਾਅਦ ਵੀ ਹੁਣ ਕੋਈ ਡਰ ਨਹੀਂ ਹੈ। ਪ੍ਰਬੰਧ ਵਧੀਆ ਹਨ ਅਤੇ ਪ੍ਰਸ਼ਾਸਨ ਸਾਡੇ ਨਾਲ ਹੈ।’
ਔਫਲਾਈਨ ਕਿਵੇਂ ਰਜਿਸਟਰ ਕਰਨਾ ਹੈ?
ਜੰਮੂ ‘ਚ ਸੋਮਵਾਰ ਤੋਂ ਔਫਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ | ਔਫਲਾਈਨ ਰਜਿਸਟ੍ਰੇਸ਼ਨ ਲਈ, ਸ਼ਰਧਾਲੂਆਂ ਨੂੰ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਮੈਡੀਕਲ ਫਿਟਨੈਸ ਸਰਟੀਫਿਕੇਟ (SASB ਦੁਆਰਾ ਅਧਿਕਾਰਤ ਡਾਕਟਰ ਤੋਂ), ਅਤੇ ਹੋਰ ਪਛਾਣ ਸਬੂਤ (ਜਿਵੇਂ ਕਿ ਵੋਟਰ ਆਈਡੀ ਜਾਂ ਪੈਨ ਕਾਰਡ) ਆਪਣੇ ਨਾਲ ਰੱਖਣ ਦੀ ਲੋੜ ਹੁੰਦੀ ਹੈ। ਜੰਮੂ ‘ਚ ਟੋਕਨ ਪ੍ਰਾਪਤ ਕਰਨ ਤੋਂ ਬਾਅਦ, ਨਿਰਧਾਰਤ ਕੇਂਦਰ ‘ਤੇ ਮੈਡੀਕਲ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾ ਕੇ ਰਜਿਸਟ੍ਰੇਸ਼ਨ ਪੂਰੀ ਕੀਤੀ ਜਾ ਸਕਦੀ ਹੈ। ਰਜਿਸਟ੍ਰੇਸ਼ਨ ਫੀਸ: ਭਾਰਤੀ ਨਾਗਰਿਕਾਂ ਲਈ ਔਫਲਾਈਨ ਰਜਿਸਟ੍ਰੇਸ਼ਨ ਫੀਸ ਪ੍ਰਤੀ ਵਿਅਕਤੀ 120 ਰੁਪਏ ਅਤੇ ਔਨਲਾਈਨ 220 ਰੁਪਏ ਪ੍ਰਤੀ ਵਿਅਕਤੀ ਹੈ।
ਸੁਰੱਖਿਆ ਦੇ ਕੀਤੇ ਸਖਤ ਪ੍ਰਬੰਧ
🚨 Shri Amarnath Yatra 2025 🕉️
Seen CRPF on 24×7 duty — ever vigilant, ever brave.
🛡️ Safe. Secure. Sacred.
Welcome with open arms, protected by valiant hearts! 🇮🇳#AmarnathYatra2025 #CRPF #JaiHind #MondayMotivation #JusticeForAjithkumar#SocialMediaDay #SelflessServices pic.twitter.com/BR3c0bhf5j— राधिका माधव (@chinga985) June 30, 2025
ਪਹਿਲਗਾਮ ਹਮਲੇ ਤੋਂ ਬਾਅਦ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ | ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨ ਪਵੇ | ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ‘ਤੇ ਮਲਟੀ-ਸਟੇਜ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਇਹ ਰਾਜਮਾਰਗ ਮਹੱਤਵਪੂਰਨ ਯਾਤਰਾ ਮਾਰਗਾਂ ਵਿੱਚੋਂ ਇੱਕ ਹੈ। ਸੀਆਰਪੀਐਫ ਦਾ ਕੇ-9 ਦਸਤਾ (ਡੌਗ ਸਕੁਐਡ) ਵੀ ਰਾਜਮਾਰਗ ‘ਤੇ ਤਾਇਨਾਤ ਕੀਤਾ ਗਿਆ ਹੈ। ਸੰਵੇਦਨਸ਼ੀਲ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ, ਤਕਨੀਕੀ ਇਨਪੁਟ ਅਤੇ ਚਿਹਰੇ ਦੀ ਪਛਾਣ ਪ੍ਰਣਾਲੀ (FRS) ਰਾਹੀਂ ਤਸਦੀਕ ਕੀਤੀ ਜਾਵੇਗੀ। ਕਾਫਲੇ ਦੀ ਸੁਰੱਖਿਆ ਲਈ ਪਹਿਲੀ ਵਾਰ ਜੈਮਰ ਲਗਾਏ ਜਾ ਰਹੇ ਹਨ। ਹਥਿਆਰਬੰਦ ਸੈਨਾਵਾਂ ਦੀਆਂ 581 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਲਗਭਗ 42 ਹਜ਼ਾਰ ਤੋਂ 58 ਹਜ਼ਾਰ ਸੈਨਿਕ ਤਾਇਨਾਤ ਕੀਤੇ ਜਾਣਗੇ।