ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਦੇਰ ਰਾਤ ਵੱਡਾ ਹਾਦਸਾ ਵਾਪਰਿਆ ਹੈ | ਅਮਰਨਾਥ ਯਾਤਰਾ ‘ਤੇ ਜਾ ਰਿਹਾ ਟਰੱਕ ਗਾਜੀ ਗੁੱਲਾ ਏਰੀਆ ‘ਚ ਬਣੇ ਰੇਲਵੇ ਅੰਡਰ ਬ੍ਰਿਜ ਵਿੱਚ ਫੱਸ ਗਿਆ। ਇਸ ਹਾਦਸੇ ‘ਚ 1 ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ | ਟਰੱਕ ਦੀ ਛੱਤ ‘ਤੇ ਬੈਠੇ 3 ਲੋਕ ਟਰੱਕ ਤੇ ਅੰਡਰ ਬ੍ਰਿਜ ਦੀ ਛੱਤ ਦੇ ਵਿੱਚਕਾਰ ਫਸ ਗਏ। ਰਾਹਗੀਰਾਂ ਤੇ ਮੌਕੇ ‘ਤੇ ਪਹੁੰਚੇ ਲੋਕਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਫਸੇ ਲੋਕਾਂ ਨੂੰ ਬਾਹਰ ਕੱਢਿਆ |
ਗ਼ਾਜ਼ੀ ਗੁੱਲਾ ਇਲਾਕੇ ‘ਚ ਬਣੇ ਅੰਡਰ ਬ੍ਰਿਜ ਤੋਂ ਪਹਿਲਾ ਗਾਡਰ ਨਾ ਹੋਣ ਕਰਕੇ ਟਰੱਕ ਡਰਾਈਵਰ ਟਰੱਕ ਨੂੰ ਅੰਡਰ ਬ੍ਰਿਜ ਦੇ ਨੀਚੇ ਲੈ ਗਿਆ ਅਤੇ ਛੱਤ ਨੀਵੀਂ ਹੋਣ ਕਾਰਨ ਟਰੱਕ ਫੱਸ ਗਿਆ ਜਿਸ ਵਿੱਚ ਬੰਦੇ ਵਿਚਾਲੇ ਦੱਬੇ ਗਏ। ਕੁੱਲ 3 ਲੋਕਾਂ ‘ਚੋਂ 1 ਨੂੰ ਗੰਭੀਰ ਸੱਟਾਂ ਲੱਗੀਆਂ । ਇਲਾਜ ਲਈ ਹਸਪਤਾਲ ਭੇਜਿਆ ਗਿਆ। ਜਾਣਕਾਰੀ ਅਨੁਸਾਰ ਟਰੱਕ ਅਮਰਨਾਥ ਯਾਤਰਾ ਤੇ ਲੰਗਰ ਲਗਾਉਣ ਲਈ ਸਾਮਾਨ ਲੈ ਕੇ ਜਾ ਰਿਹਾ ਸੀ ।
ਲੋਕਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਦੀ ਅਨਗਹਿਲੀ ਕਾਰਣ ਇਹ ਹਾਦਸਾ ਹੋਇਆ ਕਿਉਕਿ ਉਸ ਥਾਂ ‘ਤੇ ਵੱਡੇ ਵਾਹਨਾਂ ਦੇ ਦਾਖਿਲ ਹੋਣ ਦੀ ਮਨਾਹੀ ਦਾ ਬੋਰਡ ਲਗਾਇਆ ਜਾਣਾ ਚਾਹੀਦਾ ਹੈ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਅਤੇ ਐਬੂਲੈਂਸ ਨੂੰ ਕਾਫ਼ੀ ਸਮਾਂ ਪਹਿਲਾਂ ਸੂਚਨਾ ਦੇਣ ਦੇ ਬਾਵਜੂਦ ਵੀ ਨਾ ਤਾਂ ਮੌਕੇ ਤੇ ਪੁਲਿਸ ਪਹੁੰਚੀ ਅਤੇ ਨਾ ਹੀ ਸਮੇਂ ਸਿਰ ਐਬੂਲੈਂਸ।