ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ NIA ਦੀ ਟੀਮ ਨੇ ਸਵੇਰੇ ਤੜਕੇ ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਰੇਡ ਕੀਤੀ ਹੈ। ਜਾਣਕਾਰੀ ਅਨੁਸਾਰ, ਐਨਆਈਏ ਨੇ ਸਵੇਰੇ 6 ਵਜੇ ਦੇ ਕਰੀਬ ਜਲੰਧਰ ਦੀ ਫਰੈਂਡਜ਼ ਕਲੋਨੀ ਵਿੱਚ ਇੱਕ ਘਰ ‘ਤੇ ਛਾਪਾ ਮਾਰਿਆ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪੰਜਾਬ ਪੁਲਿਸ ਵੀ ਐਨਆਈਏ ਟੀਮ ਨਾਲ ਮੌਜੂਦ
ਛਾਪੇਮਾਰੀ ਦੌਰਾਨ, ਪੰਜਾਬ ਪੁਲਿਸ ਵੀ ਐਨਆਈਏ ਟੀਮ ਦੇ ਨਾਲ ਮੌਜੂਦ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਛਾਪਾ ਕਿਸ ਮਾਮਲੇ ਨਾਲ ਸਬੰਧਤ ਹੈ।
ਐਨਆਈਏ ਨੇ ਹੁਸ਼ਿਆਰਪੁਰ ਵਿੱਚ ਵੀ ਛਾਪਾ ਮਾਰਿਆ
ਹੁਸ਼ਿਆਰਪੁਰ ਦੇ ਟਾਂਡਾ ਵਿੱਚ, ਐਨਆਈਏ ਨੇ ਸਵੇਰੇ ਤੜਕੇ ਗੜ੍ਹੀ ਮੁਹੱਲਾ ਵਿੱਚ ਇੱਕ ਘਰ ‘ਤੇ ਰੇਡ ਕੀਤੀ। ਐਨਆਈਏ ਦੀ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ। ਇਸ ਦੌਰਾਨ, ਪੰਜਾਬ ਪੁਲਿਸ ਵੀ ਐਨਆਈਏ ਟੀਮ ਦੇ ਨਾਲ ਮੌਜੂਦ ਰਹੀ।