ਖ਼ਬਰਿਸਤਾਨ ਨੈੱਟਵਰਕ: ਈਰਾਨ ਅਤੇ ਇਜ਼ਰਾਇਲ ਵਿਚਕਾਰ ਜੰਗ ਕਾਰਨ ਹਵਾਈ ਖੇਤਰਾਂ ‘ਤੇ ਇਸਦਾ ਪ੍ਰਭਾਵ ਨਜ਼ਰ ਆ ਰਿਹਾ ਹੈ| ਏਅਰਲਾਈਨਜ਼ ਨੇ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਫਲਾਇਟ ਨੂੰ ਰੱਦ ਕਰ ਦਿੱਤਾ ਹੈ | ਦੋਵਾਂ ਦੇਸ਼ਾਂ ਵਿਚਕਾਰ ਵੱਧਦੇ ਤਣਾਅ ਕਾਰਨ ਹਵਾਈ ਖੇਤਰ ਬੰਦ ਹੋਣ ਕਾਰਨ ਇੰਟਰਨੈਸ਼ਨਲ ਉਡਾਣਾਂ ‘ਤੇ ਅਸਰ ਪੈ ਰਿਹਾ ਹੈ| ਦੱਸ ਦੇਈਏ ਕਈ 2 ਦਿਨਾਂ ਤੱਕ ਦੁਬਈ ਦਾ ਏਅਰਪੋਰਟ ਬੰਦ ਰਹੇਗਾ |ਨੋਰਥ ਅਮਰੀਕਾ ਅਤੇ ਯੂਰਪ ਤੋਂ ਆਉਣ-ਜਾਣ ਵਾਲੀਆਂ ਫਲਾਇਟਾਂ ਏਅਰ ਇੰਡੀਆ ਦੇ ਅਗਲੇ ਹੁਕਮਾਂ ਤਕ ਬੰਦ ਰਹਿਣਗੀਆਂ |
“Amid the developing situation in the Middle East, Air India has ceased all operations to the region as well as to and from the East Coast of North America and Europe with immediate effect, until further notice. Our India-bound flights from North America are…
— Air India (@airindia) June 23, 2025
ਏਅਰਲਾਈਨ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਦੀਆਂ ਕੁਝ ਹੋਰ ਉਡਾਣਾਂ ਵੀ ਅੰਸ਼ਕ ਤੌਰ ‘ਤੇ ਪ੍ਰਭਾਵਿਤ ਹੋ ਸਕਦੀਆਂ ਹਨ। ਇਹ ਹਵਾਈ ਰਸਤਾ ਪੰਜਾਬ ਦੇ ਸੈਂਕੜੇ ਪ੍ਰਵਾਸੀ ਭਾਰਤੀਆਂ ਲਈ ਮਹੱਤਵਪੂਰਨ ਹੈ, ਜੋ ਰੋਜ਼ਗਾਰ ਅਤੇ ਪਰਿਵਾਰਕ ਕਾਰਨਾਂ ਕਰਕੇ ਨਿਯਮਿਤ ਤੌਰ ‘ਤੇ ਦੁਬਈ ਦੀ ਯਾਤਰਾ ਕਰਦੇ ਹਨ। ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਦੁਬਈ ਜਾਣ ਵਾਲੀ ਫਲਾਇਟ ਅੱਜ ਅਮ੍ਰਿਤਸਰ ਏਅਰਪੋਰਟ ਤੋਂ ਰਵਾਨਾ ਹੋਣੀ ਸੀ|
ਯਾਤਰੀ ਵੈੱਬਸਾਈਟ ਅਤੇ ਹੈਲਪਲਾਈਨ ਨੰਬਰ ਜਾਰੀ
ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਉਡਾਣ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਅਪੀਲ ਕੀਤੀ| ਜਿਸ ਲਈ ਯਾਤਰੀ ਵੈੱਬਸਾਈਟ http://spicejet.com/#status ‘ਤੇ ਉਡਾਣ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ। ਇਸ ਤੋਂ ਇਲਾਵਾ, ਹੈਲਪਲਾਈਨ ਨੰਬਰ +91 (0)124 4983410 ਅਤੇ +91 (0)124 7101600 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।