ਖ਼ਬਰਿਸਤਾਨ ਨੈੱਟਵਰਕ: ਈਰਾਨ ਅਤੇ ਇਜ਼ਰਾਇਲ ਦੇ ਤਣਾਅ ਅਜੇ ਵੀ ਜਾਰੀ ਹੈ | ਅਮਰੀਕਾ ਦੇ ਰਾਸ਼ਟਰਪਤੀ ਟ੍ਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ|ਕਿ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋ ਗਈ ਹੈ | ਜਦਕਿ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਜ਼ਰਾਈਲ ਨਾਲ ਜੰਗਬੰਦੀ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨਾਲ ਅਜੇ ਤੱਕ ਕੋਈ ਅੰਤਿਮ ਜੰਗਬੰਦੀ ਸਮਝੌਤਾ ਨਹੀਂ ਹੋਇਆ ਹੈ। ਜੇਕਰ ਇਜ਼ਰਾਈਲ ਹਮਲੇ ਬੰਦ ਕਰ ਦਿੰਦਾ ਹੈ, ਤਾਂ ਈਰਾਨ ਵੀ ਹਮਲਾ ਨਹੀਂ ਕਰੇਗਾ।
The military operations of our powerful Armed Forces to punish Israel for its aggression continued until the very last minute, at 4am.
Together with all Iranians, I thank our brave Armed Forces who remain ready to defend our dear country until their last drop of blood, and who…
— Seyed Abbas Araghchi (@araghchi) June 24, 2025
ਈਰਾਨ ਨੇ ਇਜ਼ਰਾਇਲ ‘ਤੇ ਮਿਜ਼ਾਈਲਾਂ ਦਾਗੀਆਂ
ਜੰਗਬੰਦੀ ਦਾ ਐਲਾਨ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਈਰਾਨ ਨੇ ਇਜ਼ਰਾਈਲ ‘ਤੇ 6 ਵਾਰ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਰਿਪੋਰਟਾਂ ਅਨੁਸਾਰ, ਬੀਅਰਸ਼ੇਬਾ ਸ਼ਹਿਰ ਵਿੱਚ ਇੱਕ ਇਮਾਰਤ ‘ਤੇ ਇੱਕ ਮਿਜ਼ਾਈਲ ਡਿੱਗੀ। ਮੈਡੀਕਲ ਟੀਮ ਨੇ ਕਿਹਾ ਕਿ 3 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਜ਼ਖਮੀ ਹੋਏ ਹਨ।
See the visual of Beersheba Israel many people injured this attack by Iranian Ballistic missile
It’s Iran says Iran never surrender it’s our history.#Iran #IranIsraelConflict #IranVsIsrael #ceasefire #IsraeliranWar #Israel pic.twitter.com/gHTDzyuQw5
— Ashish Singh (@AshishSinghKiJi) June 24, 2025
ਇਜ਼ਰਾਇਲ ਡਿਫੈਂਸ ਫੋਰਸ ਨੇ X ‘ਤੇ ਟਵੀਟ ਕੀਤਾ ਕਿ ਈਰਾਨ ਤੋਂ ਮਿਜ਼ਾਈਲ ਦਾਗ਼ੇ ਜਾਣ ਕਾਰਨ ਇਜ਼ਰਾਈਲ ਵਿੱਚ ਲਗਾਤਾਰ ਸਾਇਰਨ ਵੱਜ ਰਹੇ ਹਨ|
🚨 Sirens sounding in Israel due to a missile launch from Iran 🚨
— Israel Defense Forces (@IDF) June 24, 2025
🚨For the third time in the last hour, Israelis are currently running to shelter due to another missile launch from Iran🚨
— Israel Defense Forces (@IDF) June 24, 2025
ਰਾਸ਼ਟਰਪਤੀ ਟਰੰਪ ਦਾ ਦਾਅਵਾ, 24 ਘੰਟਿਆਂ ਚ ਖਤਮ ਹੋਵੇਗੀ ਜੰਗ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਪਹਿਲਾਂ ਦੋਵਾਂ ਦੇਸ਼ਾਂ ‘ਚ ਜੰਗ ਬੰਦੀ ਨੂੰ ਲੈ ਕੇ ਪੋਸਟ ਸ਼ੇਅਰ ਕੀਤੀ ਸੀ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਇਜ਼ਰਾਈਲ ਅਤੇ ਈਰਾਨ ਜੰਗਬੰਦੀ ਸਮਝੌਤੇ ‘ਤੇ ਪਹੁੰਚ ਗਏ ਹਨ। ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਇਜ਼ਰਾਈਲ ਅਤੇ ਈਰਾਨ ਵਿਚਕਾਰ ਪੂਰੀ ਤਰ੍ਹਾਂ ਸਮਝੌਤਾ ਹੋਇਆ ਹੈ ਕਿ ਪੂਰੀ ਜੰਗਬੰਦੀ ਹੋਵੇਗੀ। ਜੰਗ ਨੂੰ 12 ਘੰਟਿਆਂ ਦੇ ਅੰਦਰ ਖਤਮ ਕਰਨ ‘ਤੇ ਵਿਚਾਰ ਕੀਤਾ ਜਾਵੇਗਾ।”
‘God bless the world’?
Is he King of the f’ing World now? #Trump #ceasefire #IranIsraelConflict pic.twitter.com/DKsWqQu2As
— Sunami (@suenamisu) June 23, 2025
ਜਦਕਿ ਉਸ ਤੋਂ ਬਾਅਦ ਟ੍ਰੰਪ ਨੇ ਇੱਕ ਹੋਰ ਪੋਸਟ ਪਾਈ ਹੈ। ਇਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਇਜ਼ਰਾਈਲ ਅਤੇ ਈਰਾਨ ਦੋਵੇਂ ਉਨ੍ਹਾਂ ਕੋਲ ਸ਼ਾਂਤੀ ਦਾ ਪ੍ਰਸਤਾਵ ਲੈ ਕੇ ਆਏ ਸਨ।