ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਮਹਿਰੋਂ ਨੇ ਇੰਨਫ਼ਲੂਐਂਸਰ ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਧਾਰਾ ਬੀਐਨਐਸ 308, 79, 351(3), 324(4), 67 ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਬਠਿੰਡਾ ਪੁਲਿਸ ਨੇ ਲੁੱਕ ਆਉਟ ਨੋਟਿਸ ਕੀਤਾ ਜਾਰੀ
ਦੱਸ ਦੇਈਏ ਕਿ ਅੰਮ੍ਰਿਤਪਾਲ ਖਿਲਾਫ ਦੂਜਾ ਗੰਭੀਰ ਮਾਮਲਾ ਹੈ। ਇਸ ਤੋਂ ਪਹਿਲਾਂ, ਬਠਿੰਡਾ ਪੁਲਿਸ ਨੇ ਉਸਨੂੰ ਅਤੇ ਉਸਦੇ ਦੋ ਸਾਥੀਆਂ ਨੂੰ ਲੁਧਿਆਣਾ ਸਥਿਤ ਪ੍ਰਭਾਵਕ ਕੰਚਨ ਕੁਮਾਰੀ (ਕਮਲ ਕੌਰ ਭਾਬੀ) ਦੇ ਕਤਲ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਪੁਲਿਸ ਨੇ ਮੇਹਰੋਂ ਵਿਰੁੱਧ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੈ।
ਕਮਲ ਕੌਰ ਦੇ ਕਤਲ ਦਾ ਹੈ ਮਾਸਟਰਮਾਈਂਡ
ਸੋਸ਼ਲ ਮੀਡੀਆ ਸਟਾਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਦੇ ਮਾਸਟਰਮਾਈਂਡ ਅੰਮ੍ਰਿਤਪਾਲ ਨੇ ਇੱਕ ਵੀਡੀਉ ਜਾਰੀ ਕਰ ਇੰਸਟਾਗ੍ਰਾਮ ਇੰਨਫ਼ਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਹੈ। ਦੱਸ ਦੇਈਏ ਕਿ ਪੁਲਿਸ ਨੇ ਕਮਲ ਕੌਰ ਦੇ ਕਤਲ ਮਾਮਲੇ ‘ਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ | ਜਦ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਮਾਮਲੇ ‘ਚ ਫਰਾਰ ਹੈ| ਦੀਪਿਕਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਉਹ ਇੰਸਟਾਗ੍ਰਾਮ ‘ਤੇ ਵੀਡੀਓ ਬਣਾਉਂਦੀ ਅਤੇ ਅਪਲੋਡ ਕਰਦੀ ਹੈ। ਦੀਪਿਕਾ ਦੇ 3 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਪਿਛਲੇ ਪੰਜ ਸਾਲ ਤੋਂ ਇੰਸਟਾਗ੍ਰਾਮ ‘ਤੇ ਐਕਟਿਵ ਹੈ|
ਕਿਹਾ-ਜ਼ਰੂਰੀ ਨਹੀਂ ਹਰ ਵਾਰ Deadbody ਮਿਲੇ
ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲੂਥਰਾ ਨੂੰ ਅਸ਼ਲੀਲ ਸਮੱਗਰੀ ਬਣਾਉਣਾ ਬੰਦ ਕਰਨ ਦੀ ਧਮਕੀ ਦਿੱਤੀ ,ਨਹੀਂ ਤਾਂ ਕਮਲ ਭਾਬੀ ਵਾਂਗ ਨਤੀਜੇ ਭੁਗਤਣ ਲਈ ਤਿਆਰ ਰਹਿਣ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਦੀਪਿਕਾ ਲੂਥਰਾ ਨੂੰ ਸਖ਼ਤ ਚੇਤਾਵਨੀ ਦਿੱਤੀ। ਮਹਿਰੋਂ ਨੇ ਕਿਹਾ ਕਿ ਦੀਪਿਕਾ ਨੂੰ ਅਸ਼ਲੀਲ ਸਮੱਗਰੀ ਬਣਾਉਣਾ ਬੰਦ ਕਰਨ ਦੀ ਧਮਕੀ ਦੇਵੇ,ਨਹੀਂ ਤਾਂ ਕਮਲ ਭਾਬੀ ਵਾਂਗ ਨਤੀਜੇ ਭੁਗਤਣ ਲਈ ਤਿਆਰ ਰਹਿਣ। ਕਿਉਂਕਿ ਇਸਦਾ ਪੰਜਾਬ ਦੇ ਬੱਚਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਕਿਹਾ ਕਿ ਪਾਰਕਿੰਗ ਸਿਰਫ਼ ਬਠਿੰਡਾ ਵਿੱਚ ਹੀ ਨਹੀਂ, ਸਗੋਂ ਹਰ ਸ਼ਹਿਰ ਵਿੱਚ ਹੈ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਡੈਡਬੋਡੀ ਮਿਲ ਜਾਵੇ ।
ਪਹਿਲਾਂ ਹੀ ਮੰਗ ਚੁੱਕੀ ਮੁਆਫੀ
ਇਸ ਤੋਂ ਪਹਿਲਾਂ ਮਹਿਰੋਂ ਨੇ ਵੀ ਕਿਸੇ ਬਹਾਨੇ ਦੀਪਿਕਾ ਨੂੰ ਜ਼ਬਰਦਸਤੀ ਬੁਲਾਇਆ ਸੀ ਅਤੇ ਉਸ ਤੋਂ ਮੁਆਫ਼ੀ ਮੰਗਵਾਈ ਸੀ। ਉਸਨੇ ਇਸ ਦਾ ਵੀਡੀਓ ਵੀ ਜਾਰੀ ਕੀਤਾ ਸੀ। ਦੀਪਿਕਾ ਲੂਥਰਾ ਨੇ ਪੁਲਿਸ ਤੋਂ ਆਪਣੀ ਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਉਹ ਪਹਿਲਾਂ ਹੀ ਤਿੰਨ ਚਾਰ ਵਾਰ ਕੈਮਰੇ ਦੇ ਸਾਹਮਣੇ ਆਪਣੀ ਗਲਤੀ ਦੀ ਮੁਆਫ਼ੀ ਮੰਗ ਚੁੱਕੀ ਹੈ। ਉਸ ਨੇ ਕਿਹਾ ਕਿ huਨ ਉਹ ਇਸ ਤਰ੍ਹਾਂ ਦੇ ਕੰਨਟੈਂਟ ‘ਤੇ ਵੀਡੀਓਜ਼ ਨਹੀਂ ਬਣਾਉਂਦੀ ਹੈ|