ਖਬਰਿਸਤਾਨ ਨੈੱਟਵਰਕ– ਜਿਵੇਂ ਜਿਵੇਂ ਪੰਜਾਬ ਦੇ ਵਿੱਚ ਗਰਮੀ ਵੱਧਦੀ ਜਾ ਰਹੀ ਹੈ। ਲੋਕਾਂ ਦਾ ਪਾਰਾ ਵੀ ਹਾਈ ਹੁੰਦਾ ਜਾ ਰਿਹਾ l ਗਰਮੀ ਵਧਣ ਕਾਰਨ ਕਈ ਇਲਾਕਿਆਂ ਦੇ ਵਿੱਚ ਪਾਣੀ ਅਤੇ ਬਿਜਲੀ ਦੀ ਸਮੱਸਿਆ ਬਹੁਤ ਜਿਆਦਾ ਵੇਖਣ ਨੂੰ ਮਿਲ ਰਹੀ ਹੈ ਜਿਸ ਤੋਂ ਦੁਖੀ ਹੋ ਕੇ ਲੋਕਾਂ ਵੱਲੋਂ ਦੇਰ ਦੇਰ ਰਾਤ ਸੜਕਾਂ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ l
ਜਲੰਧਰ ਦੇ ਵਿੱਚ ਕਈ ਇਲਾਕੇ ਅਜਿਹੇ ਨੇ ਜਿੱਥੇ 12-12 ਘੰਟੇ ਲਾਈਟ ਨਹੀਂ ਆ ਰਹੀ ਜਿਸ ਤੋਂ ਲੋਕ ਕਾਫੀ ਦੁਖੀ ਨਜ਼ਰ ਆ ਰਹੇ ਹਨ ਕਿਉਂਕਿ ਲਾਈਟ ਨਾ ਹੋਣ ਕਾਰਨ ਪਾਣੀ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਣ ਲੋਕਾਂ ਦਾ ਰਹਿਣਾ ਸਹਿਣਾ ਔਖਾ ਹੋਇਆ ਪਿਆ ਹੈ l ਦੇਰ ਰਾਤ ਵੀ ਭਗਵਾਨ ਵਾਲਮੀਕੀ ਚੌਂਕ (ਜੋਤੀ ਚੌਂਕ) ਵਿੱਚ ਕੌਂਸਲਰ ਸ਼ੈਰੀ ਚੱਢਾ ਵੱਲੋਂ ਮਹੱਲਾਂ ਨਿਵਾਸੀਆਂ ਦੇ ਨਾਲ ਮਿਲ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ l
ਵਿਰੋਧ ਤੋਂ ਕਾਫੀ ਸਮੇਂ ਬਾਅਦ ਵੀ ਇਲਾਕੇ ਦੇ ਵਿੱਚ ਲਾਈਟ ਨਹੀਂ ਆਈ l
ਇਸ ਬਾਬਤ ਜਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਇਲਾਕਿਆਂ ਦੇ ਵਿੱਚ ਲਾਈਟ ਜਿਆਦਾ ਦੇਰ ਜਾਣ ਦਾ ਕਾਰਨ ਕੀ ਹੈ ਤਾਂ ਉਸ ਉਪਰ ਅਧਿਕਾਰੀ ਨੇ ਦੱਸਿਆ ਕਿ ਇਸ ਪਿੱਛੇ ਆਮ ਜਨਤਾ ਦੀ ਹੀ ਗਲਤੀ ਹੈ ਕਿਉਂਕਿ ਗਰਮੀ ਜਿਵੇਂ ਜਿਵੇਂ ਵੱਧ ਰਹੀ ਹੈ ਹਰ ਇੱਕ ਘਰ ਦੇ ਵਿੱਚ ਕਈ ਕਈ ਏਸੀ ਲੱਗੇ ਹੋਏ ਹਨ ਪਰ ਏ ਸੀ ਲੋਕ ਲਗਵਾ ਲੈਂਦੇ ਹਨ ਪਰ ਮੀਟਰ ਦਾ ਲੋਡ ਨਹੀਂ ਵਧਵਾਉਂਦੇ, ਜਿਸ ਕਾਰਨ ਟਰਾਂਸਫਾਰਮਰ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਜਦ ਲੋਡ ਜ਼ਿਆਦਾ ਵੱਧ ਜਾਂਦਾ ਹੈ ਤਾਂ ਇਲਾਕੇ ਚ ਟਰਾਂਸਫਾਰਮਰ ਦੇ ਸੜਨ ਕਾਰਨ ਲਾਈਟ ਚਲੀ ਜਾਂਦੀ ਹੈ l
ਬਿਜਲੀ ਵਿਭਾਗ ਦੇ ਅਧਿਕਾਰੀ ਨੇ ਆਮ ਲੋਕਾਂ ਤੋਂ ਵੀ ਅਪੀਲ ਕੀਤੀ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਏਸੀ ਲਗਵਾ ਰਹੇ ਹੋ ਜਾਂ ਲਗਵਾਇਆ ਹੋਇਆ ਤਾਂ ਲੋਡ ਵੀ ਜਰੂਰ ਵਧਵਾਓ ਤਾਂ ਜੋ ਬਿਜਲੀ ਵਿਭਾਗ ਤੱਕ ਹਰ ਇੱਕ ਜਾਣਕਾਰੀ ਜਿਹੜੀ ਉਹ ਪਹੁੰਚ ਸਕੇ ਤੇ ਉਸ ਇਲਾਕੇ ਦੇ ਵਿੱਚ ਲੱਗੇ ਟਰਾਂਸਫਾਰਮਰ ਦਾ ਲੋਡ ਵੀ ਵਧਾਇਆ ਜਾ ਸਕੇ ਤਾਂ ਜੋ ਬਾਰ ਬਾਰ ਜਾ ਰਹੀ ਲਾਈਟ ਕਾਰਨ ਜੋ ਆਮ ਜਨਤਾ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਨੂੰ ਰੋਕਿਆ ਜਾ ਸਕੇ।