ਸੋਸ਼ਲ ਮੀਡੀਆ ‘ਤੇ ‘ਭਾਬੀ ‘ ਦੇ ਨਾਮ ਨਾਲ ਮਸ਼ਹੂਰ ਕਮਲ ਕੌਰ ਕਤਲ ਹੋ ਗਿਆ| ਦੇਰ ਰਾਤ ਹਸਪਤਾਲ ਦੀ ਪਾਰਕਿੰਗ ‘ਚ ਕਮਲ ਕੌਰ ਦੀ ਦੀ ਭੇਤਭਰੀ ਹਾਲਤ ‘ਚ ਲਾਸ਼ ਮਿਲੀ ਸੀ |ਇਸ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਜਿਸ ਦੀ ਜਾਣਕਾਰੀ ਬਠਿੰਡਾ ਦੇ ਐੱਸਐੱਸਪੀ ਦੁਪਹਿਰ ਨੂੰ ਪ੍ਰੈਸ ਕਾਨਫਰੰਸ ‘ਚ ਵੱਡਾ ਖੁਲਾਸਾ ਕਰਨਗੇ| ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਨੂੰ ਹਿਰਾਸਤ ‘ਚ ਲਿਆ ਹੈ| ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਇਸ ਦੀ ਜਿੰਮੇਵਾਰੀ ਲਈ ਸੀ|
ਕੰਚਨ ਕੁਮਾਰੀ ਅਸ਼ਲੀਲ ਕੰਨਟੈਂਟ ਕਰਕੇ ਅਕਸਰ ਵਿਵਾਦਾਂ ‘ਚ ਰਹਿੰਦੀ ਸੀ| ਅੱਤਵਾਦੀ ਅਰਸ਼ ਡੱਲਾ ਨੇ 7 ਮਹੀਨੇ ਪਹਿਲਾਂ ਅਸ਼ਲੀਲ ਸਮੱਗਰੀ ਨੂੰ ਲੈ ਕੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਹ ਪਿਛਲੇ 7 ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਐਕਟਿਵ ਸੀ ਪਰ ਲਗਭਗ 3 ਸਾਲਾਂ ਤੋਂ ਕੰਚਨ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਵਜੋਂ ਜਾਣੀ ਜਾਂਦੀ ਸੀ। ਉਹ ਪਿਛਲੇ 3 ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਵਿਵਾਦਪੂਰਨ ਅਤੇ ਅਸ਼ਲੀਲ ਰੀਲਾਂ ਬਣਾ ਕੇ ਪੋਸਟ ਕਰ ਰਹੀ ਸੀ।
ਦੱਸ ਦੇਈਏ ਕਿ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਜਦੋਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਲਗਭਗ 35 ਸਾਲਾ ਭਾਬੀ ਕਮਲ ਕੌਰ ਦੀ ਲਾਸ਼ ਮਿਲੀ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।
ਕੰਚਨ ਪਹਿਲਾਂ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਦੀ ਸੀ। ਉਸਨੇ ਕੋਰੋਨਾ ਦੇ ਸਮੇਂ ਦੌਰਾਨ ਨੌਕਰੀ ਛੱਡ ਦਿੱਤੀ ਸੀ। ਹਾਲਾਂਕਿ, ਨੌਕਰੀ ਛੱਡਣ ਦਾ ਕਾਰਨ ਸਾਹਮਣੇ ਨਹੀਂ ਆਇਆ। ਉਸਨੂੰ ਲਗਜ਼ਰੀ ਜ਼ਿੰਦਗੀ ਦੀ ਸ਼ੌਕੀਨ ਸੀ। ਉਹ ਮਹਿੰਗੇ ਸੂਟ ਪਹਿਨਦੀ ਸੀ। ਉਹ ਉਸਦੇ ਨਾਲ ਮਹਿੰਗੇ ਹੋਟਲਾਂ ਅਤੇ ਸੈਲੂਨਾਂ ਵਿੱਚ ਜਾਂਦੀ ਸੀ।