ਖਬਰਿਸਤਾਨ ਨੈੱਟਵਰਕ- ਜੂਨ 1984 ਆਪਰੇਸ਼ਨ ਬਲੂ ਸਟਾਰ ਬਰਸੀ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਸਖਤੀ ਵਧਾ ਦਿੱਤੀ ਗਈ ਹੈl ਪੁਲਸ ਪ੍ਰਸ਼ਾਸਨ ਦੇ ਵੱਲੋਂ ਵੱਖ ਵੱਖ ਜਿਲ੍ਹਿਆਂ ਦੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ ਤੇ ਸੁਖਾਵਾਂ ਮਹੌਲ ਬਣਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਜਲੰਧਰ ਵਿਚ ਫਲੈਗ ਮਾਰਚ
ਇਸ ਤਹਿਤ ਜਲੰਧਰ ‘ਚ ਵੀ ਅੱਜ ਫਲੈਗ ਮਾਰਚ ਕੱਢਿਆ ਗਿਆ , ਜਿਸ ਵਿਚ ਵੱਖ-ਵੱਖ ਥਾਣਿਆਂ ਦੀ ਪੁਲਿਸ ਅਤੇ ਉੱਚ ਅਧਿਕਾਰੀ ਸ਼ਾਮਲ ਸਨ। ਇਹ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕੱਢਿਆ ਗਿਆ l
ਅੰਮ੍ਰਿਤਸਰ ਵਿਚ ਸੁਰੱਖਿਆ ਦੇ ਕੜੇ ਇੰਤਜ਼ਾਮ
ਦੂਜੇ ਪਾਸੇ ਅੰਮ੍ਰਿਤਸਰ ਵਿਚ ਆਪਰੇਸ਼ਨ ਬਲੂ ਸਟਾਰ ਬਰਸੀ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕੌਨੇ ਕੌਨੇ ਉਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਚਾਰ ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਅੰਮ੍ਰਿਤਸਰ ਰਹੇਗਾ ਬੰਦ
ਜਿਸ ਦੇ ਮੱਦੇਨਜ਼ਰ ਦਲ ਖਾਲਸਾ ਨੇ ਸ਼ੁਕਰਵਾਰ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ l ਇਸ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ l ਅੰਮ੍ਰਿਤਸਰ ਭਲਕੇ 6 ਜੂਨ ਨੂੰ ਪੂਰੀ ਤਰ੍ਹਾਂ ਬੰਦ ਰਹਿਣ ਵਾਲਾ ਹੈ।
ਮਹੌਲ ਖਰਾਬ ਕਰਨ ਵਾਲੇ ਖਿਲਾਫ ਹੋਵੇਗੀ ਕਾਰਵਾਈ : ਏਡੀਸੀਪੀ
ਏਡੀਸੀਪੀ ਆਕਾਰਸ਼ੀ ਜੈਨ ਨੇ ਦੱਸਿਆ ਕੀ ਇਹ ਫਲੈਗ ਮਾਰਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਕੱਢਿਆ ਜਾ ਰਿਹਾ ਹੈ ਇਸ ਫਲੈਗ ਮਾਰਚ ਦਾ ਸਿਰਫ ਤੇ ਸਿਰਫ ਮਕਸਦ ਇਹ ਹੈ ਕਿ ਸ਼ਹਿਰ ਦੇ ਵਿੱਚ ਸ਼ਾਂਤੀ ਬਣੀ ਰਹੇ l ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਦੇ ਲਈ ਪੈਟਰੋਲਿੰਗ ਵੀ ਵਧਾਈ ਗਈ ਹੈ ਅਤੇ ਥਾਂ-ਥਾਂ ਉਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ l ਇਸ ਦੌਰਾਨ ਏਡੀਸੀਪੀ ਨੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾ ਕੇ ਰੱਖੀ ਜਾਵੇ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਅਤੇ ਜੇਕਰ ਕੋਈ ਵਿਅਕਤੀ ਮਾਹੌਲ ਖਰਾਬ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ l