ਖ਼ਬਰਿਸਤਾਨ ਨੈੱਟਵਰਕ: ਅੱਜ-ਕੱਲ੍ਹ ਜਿੱਥੇ ਵਿਆਹ ਸ਼ਾਦੀਆਂ ‘ਚ ਲੋਕ ਲੱਖਾਂ-ਕਰੋੜਾਂ ਰੁਪਏ ਖਰਚ ਕਰਦੇ ਹਨ| ਬਾਰਾਤੀ ਲਗਜ਼ਰੀ ਗੱਡੀਆਂ ਅਤੇ ਬੈਂਡ ਵਾਜਿਆਂ ਨਾਲ ਬਾਰਾਤ ਲੈ ਕੇ ਪਹੁੰਚਦੇ ਹਨ | ਉੱਥੇ ਹੀ ਰਾਜਸਥਨ ‘ਚ ਇੱਕ ਅਨੋਖਾ ਵਿਆਹ ਜਿਸ ‘ਚ ਪੁਰਾਣੇ-ਰੀਤੀ-ਰਿਵਾਜਾਂ ਦੀ ਝਲਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਦੇਖਣ ਨੂੰ ਮਿਲਿਆ | ਜਿਸ ਦੀ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਵੀ ਹੋ ਰਹੀ ਹੈ| ਜੋਧਪੁਰ ਜ਼ਿਲ੍ਹੇ ਵਿੱਚ ਇੱਕ ਕਿਸਾਨ ਦੇ ਪੁੱਤਰ ਦੀ ਬਾਰਾਤ 121 ਟਰੈਕਟਰਾਂ ‘ਤੇ ਸਵਾਰ ਹੋ ਕੇ ਲਾੜੀ ਦੇ ਘਰ ਪਹੁੰਚੀ। ਜੋ ਕਿ ਆਸ-ਪਾਸ ਦੇ ਪਿੰਡਾਂ ਦੇ ਖਿੱਚ ਦਾ ਕੇਂਦਰ ਬਣੀ ਹੋਈ ਸੀ ਇਹ ਅਨੋਖੀ ਬਾਰਾਤ ਨੂੰ ਦੇਖਣ ਲਈ ਨੇੜਲੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ।
एक बारात ऐसी भी…जोधपुर जिले के आऊ के किसान के बेटे ओमप्रकाश की शादी में 121 ट्रैक्टर से गए 300 बाराती, दूल्हा भी ट्रैक्टर चलाकर पहुंचा ससुराल।#Jodhpur pic.twitter.com/m3CgMqkEwR
— Dr. Ashok Sharma (@ashok_Jodhpurii) June 4, 2025
ਲਾੜਾ ਓਮਪ੍ਰਕਾਸ਼ ਖੁਦ ਟਰੈਕਟਰ ਚਲਾ ਕੇ ਬਾਰਾਤ ਲੈ ਕੇ ਆਇਆ ਅਤੇ ਵਿਆਹ ਤੋਂ ਬਾਅਦ, ਉਸਨੇ ਉਸੇ ਟਰੈਕਟਰ ‘ਤੇ ਵਿਦਾ ਕਰਕੇ ਲਾੜੀ ਪੁਸ਼ਪਾ ਨੂੰ ਆਪਣੇ ਘਰ ਲੈ ਗਿਆ। ਲਾੜੇ ਅਤੇ ਲਾੜੇ ਦੇ ਪਿੰਡਾਂ ਵਿਚਕਾਰ 15 ਕਿਲੋਮੀਟਰ ਦੀ ਦੂਰੀ ਹੈ। ਤੇਜਾਸਰ ਬਰਸਿੰਗੋਂ ਦੇ ਬਾਸ ਕੇਰਲਾ ਪਿੰਡ ਦੇ ਰਹਿਣ ਵਾਲੇ ਬਾਬੂਰਾਮ ਮਾਇਲਾ ਦੇ ਪੁੱਤਰ ਓਮਪ੍ਰਕਾਸ਼ ਦੇ ਵਿਆਹ ਦੀ ਬਾਰਾਤ ਜੋਧਪੁਰ ਦੀ ਆਉ ਤਹਿਸੀਲ ਤੋਂ ਧਰਮ ਸਾਗਰ ਜੇਰੀਆ ਪਿੰਡ ਪਹੁੰਚੀ।
ਪੁਰਾਣੇ ਰੀਤੀ-ਰਿਵਾਜਾਂ ਨੂੰ ਮੁੜ ਸੁਰਜੀਤ ਕੀਤਾ
ਇਸ ਖਾਸ ਮੌਕੇ ‘ਤੇ ਪੁਰਾਣੇ ਰੀਤੀ-ਰਿਵਾਜਾਂ ਨੂੰ ਮੁੜ ਦੇਖਿਆ ਗਿਆ| ਲਾੜੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਿਛਲੇ ਸਮਿਆਂ ‘ਚ ਬਾਰਾਤ ਬੈਲਗੱਡੀ ਅਤੇ ਊਠਾਂ ‘ਤੇ ਆਇਆ ਕਰਦੀ ਸੀ| ਜਦ ਕਿ ਹੁਣ ਅਜੋਕੇ ਸਮੇਂ ‘ਚ ਲਗਜ਼ਰੀ ਕਾਰਾਂ ਦਾ ਰਿਵਾਜ ਵੱਧਣ ਲੱਗ ਪਿਆ ਹੈ| ਉਨ੍ਹਾਂ ਨੇ ਇਸ ਬਾਰਾਤ ਨੂੰ ਖਾਸ ਬਣਾਉਣ ਲਈ ਟਰੈਕਟਰਾਂ ਨੂੰ ਚੁਣਿਆ, ਬਰਾਤੀਆਂ ਨੂੰ ਪਰੰਪਰਿਕ ਅੰਦਾਜ ਨਾਲ ਪੀਲਾ ਚਾਵਲ ਦੇ ਕੇ ਸੱਦਾ ਦਿੱਤਾ ਗਿਆ ਜੋ ਕਿ ਪਿੰਡ ਦੀ ਇੱਕ ਵਿਸ਼ੇਸ਼ ਪਰੰਪਰਾ ਹੈ|