ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ NHS ਹਸਪਤਾਲ ਜੋ ਨਵੀਨਤਮ ਇਲਾਜਾਂ ਲਈ ਮਸ਼ਹੂਰ ਹੈ , ਹੁਣ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰ ਚੁੱਕਾ ਹੈ। AI (ਆਰਟੀਫੀਸ਼ਲ ਇੰਟੈਲੀਜੈਂਸ) ਤੇ ਆਧਾਰਤ R.I. (ਰੋਬੋਟਿਕ ਅਤੇ ਇੰਟੈਲੀਜੈਂਟ) ਹਿਪ ਰਿਪਲੇਸਮੈਂਟ ਸਰਜਰੀ ਦੀ ਸ਼ੁਰੂਆਤ ਕਰਕੇ, ਐਨ.ਐਚ.ਐਸ ਹਸਪਤਾਲ ਇਸ ਖੇਤਰ ਵਿੱਚੋਂ ਪਹਿਲਾਂ ਅਜਿਹਾ ਹਸਪਤਾਲ ਬਣ ਗਿਆ ਹੈ ਜੋ ਇਹ ਨਵੀਂ ਤੇ ਉੱਚ ਤਕਨੀਕ ਵਾਲੀ ਸਰਜਰੀ ਕਰ ਰਿਹਾ ਹੈ।
ਇਹ ਸਰਜਰੀ ਡਾ. ਸ਼ੁਭਾਂਗ ਅੱਗਰਵਾਲ, ਜੋ ਕਿ ਡਾਇਰੈਕਟਰ ਤੇ ਸੀਨੀਅਰ ਆਰਥੋਪੀਡਿਕ ਸਰਜਨ ਹਨ, ਉਨ੍ਹਾਂ ਦੇ ਅਗਵਾਈ ਹੇਠ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਟੀਮ ਵਿੱਚ ਹੋਰ 5 ਅਨੁਭਵੀ ਹੱਡੀ ਦੇ ਡਾਕਟਰ ਵੀ ਸ਼ਾਮਲ ਹਨ।
ਐਨ.ਐਚ.ਐਸ ਹਸਪਤਾਲ: ਰੋਬੋਟਿਕ ਸਰਜਰੀ ‘ਚ ਅਗਵਾਈ
ਸਾਲ 2019 ਵਿੱਚ ਐਨ.ਐਚ.ਐਸ ਹਸਪਤਾਲ ਨੇ ਸਭ ਤੋਂ ਪਹਿਲਾਂ ਰੋਬੋਟਿਕ ਗੋਡੇ ਅਤੇ ਹਿਪ ਰਿਪਲੇਸਮੈਂਟ ਦੀ ਸ਼ੁਰੂਆਤ ਕੀਤੀ ਸੀ। ਹੁਣ 2025 ਵਿੱਚ, ਇਹ ਹਸਪਤਾਲ AI (ਆਰਟੀਫੀਸ਼ਲ ਇੰਟੈਲੀਜੈਂਸ) ਅਤੇ ਰੋਬੋਟਿਕ ਤਕਨੀਕ ਨੂੰ ਮਿਲਾ ਕੇ R.I. ਹਿਪ ਰਿਪਲੇਸਮੈਂਟ ਲੈ ਕੇ ਆਇਆ ਹੈ, ਇਹ ਤਕਨੀਕ ਸਰਜਰੀ ਨੂੰ ਹੋਰ ਵੀ ਜ਼ਿਆਦਾ ਆਸਾਨ , ਤੇਜ਼ ਅਤੇ ਮਰੀਜਾਂ ਲਈ ਆਰਾਮਦਾਇਕ ਬਣਾਉਂਦੀ ਹੈ |
R.I. ਹਿਪ ਰਿਪਲੇਸਮੈਂਟ ਕੀ ਹੈ?
R.I. ਦਾ ਅਰਥ ਹੈ ਰੋਬੋਟਿਕ ਅਤੇ ਇੰਟੈਲੀਜੈਂਟ, ਜਿਸ ਵਿੱਚ ਰੋਬੋਟ ਦੀ ਸਹੀ ਕਾਰਗੁਜ਼ਾਰੀ ਤੇ AI ਦੀ ਸਮਝਦਾਰੀ ਮਿਲ ਕੇ ਕੰਮ ਕਰਦੇ ਹਨ।
AI ਤੁਹਾਡੀਆਂ ਹੱਡੀਆਂ ਦੀ ਬਣਾਵਟ, ਚਾਲ, ਜੋੜਾਂ ਦੀ ਸਥਿਤੀ ਆਦਿ ਬਾਰੇ ਹਜ਼ਾਰਾਂ ਜਾਣਕਾਰੀਆਂ ਨੂੰ ਵੇਖ ਕੇ ਸਰਜਰੀ ਨੂੰ ਤੁਹਾਡੇ ਲਈ ਖਾਸ ਬਣਾਉਂਦਾ ਹੈ।
ਇਹ ਤਕਨੀਕ ਡਾਕਟਰ ਨੂੰ ਠੀਕ ਸਮੇਂ ‘ਚ ਵਧੀਆ ਫੈਸਲਾ ਲੈਣ ਵਿੱਚ ਮਦਦ ਕਰਦੀ ਹੈ।
ਡਾ. ਸ਼ੁਭਾਂਗ ਅੱਗਰਵਾਲ ਨੇ ਕਿਹਾ:
“ਅਸੀਂ ਐਨ.ਐਚ.ਐਸ ਹਸਪਤਾਲ ਵਿੱਚ ਹਮੇਸ਼ਾਂ ਨਵੇਂ ਇਲਾਜਾਂ ਲਈ ਤਿਆਰ ਰਹਿੰਦੇ ਹਾਂ। R.I. ਹਿਪ ਰਿਪਲੇਸਮੈਂਟ ਨਾਲ ਅਸੀਂ ਇਲਾਜ ਨੂੰ ਹੋਰ ਵੀ ਤੇਜ਼, ਸਹੀ ਅਤੇ ਆਸਾਨ ਬਣਾਇਆ ਹੈ। ਇਸ ਨਾਲ ਮਰੀਜ਼ਾਂ ਨੂੰ ਘੱਟ ਦਰਦ, ਛੇਤੀ ਠੀਕ ਹੋਣਾ ਅਤੇ ਲੰਬੇ ਸਮੇਂ ਲਈ ਚੰਗਾ ਜੀਵਨ ਮਿਲਦਾ ਹੈ।”
ਮਾਹਰ ਡਾਕਟਰਾਂ ਦੀ ਟੀਮ
ਐਨ.ਐਚ.ਐਸ ਹਸਪਤਾਲ ਦੀ ਸਭ ਤੋਂ ਵੱਡੀ ਤਾਕਤ ਇਹਦੀ ਮਾਹਰ ਆਰਥੋਪੀਡਿਕ ਟੀਮ ਹੈ। ਡਾ. ਅੱਗਰਵਾਲ ਦੀ ਅਗਵਾਈ ਹੇਠ, ਇਹ 5 ਡਾਕਟਰ ਮਿਲ ਕੇ ਹਰ ਮਰੀਜ਼ ਦੀ ਸਰਜਰੀ ਪੂਰੀ ਸੁਰੱਖਿਆ, ਧਿਆਨ ਅਤੇ ਪਿਆਰ ਨਾਲ ਕਰਦੇ ਹਨ।
ਇਸ ਤਕਨੀਕ ਦੇ ਫਾਇਦੇ:
ਜਿਆਦਾ ਸਹੀ ਨਤੀਜੇ: AI 3D ਮੈਪਿੰਗ ਕਰਕੇ ਰੋਬੋਟ ਨੂੰ ਬਿਲਕੁਲ ਸਹੀ ਕੱਟ ਕਰਨ ਵਿੱਚ ਮਦਦ ਕਰਦਾ ਹੈ।
ਘੱਟ ਖਤਰਾ: ਇੰਪਲਾਂਟ ਠੀਕ ਥਾਂ ਲਾਉਣ ਨਾਲ ਦੁਬਾਰਾ ਸਰਜਰੀ ਦੀ ਲੋੜ ਘੱਟ ਹੋ ਜਾਂਦੀ ਹੈ।
ਛੇਤੀ ਠੀਕ ਹੋਣਾ: ਘੱਟ ਖੂਨ ਵਗਦਾ ਹੈ, ਘੱਟ ਦਰਦ ਹੁੰਦਾ ਹੈ, ਅਤੇ ਛੇਤੀ ਚਲਣਾ-ਫਿਰਣਾ ਸ਼ੁਰੂ ਕਰ ਸਕਦੇ ਹੋ।
ਲੰਬੇ ਸਮੇਂ ਤੱਕ ਚੰਗੀ ਹਿਲਜੁਲ: AI ਤੁਹਾਡੀ ਹੱਡੀ ਤੇ ਜੀਵਨ ਸ਼ੈਲੀ ਦੇ ਅਨੁਸਾਰ ਇੰਪਲਾਂਟ ਲਗਾਉਂਦਾ ਹੈ।
ਐਨ.ਐਚ.ਐਸ ਹਸਪਤਾਲ ਕਿਉਂ ਚੁਣੋ?
ਅਨੁਭਵ ਅਤੇ ਆਗੂਪਨ: ਡਾ. ਅੱਗਰਵਾਲ ਕੋਲ 20+ ਸਾਲਾਂ ਦਾ ਤਜਰਬਾ ਹੈ ਅਤੇ ਹਜ਼ਾਰਾਂ ਸਰਜਰੀਆਂ ਕਰ ਚੁੱਕੇ ਹਨ।
ਆਧੁਨਿਕ ਇੰਫਰਾਸਟ੍ਰਕਚਰ: ਰੋਬੋਟਿਕ ਓਟੀ, AI ਸਾਫਟਵੇਅਰ ਅਤੇ ਨਵੀਨਤਮ ਮਸ਼ੀਨਰੀ।
ਮਰੀਜ਼-ਕੇਂਦਰਤ ਇਲਾਜ: ਹਰ ਮਰੀਜ਼ ਨਾਲ ਪਿਆਰ, ਇੱਜ਼ਤ ਅਤੇ ਧਿਆਨ ਨਾਲ ਵਿਹਾਰ ਕੀਤਾ ਜਾਂਦਾ ਹੈ।
ਪੂਰਣ ਦੇਖਭਾਲ : ਐਨੇਸਥੀਸੀਆ, ਫਿਜੀਓਥੈਰੇਪੀ, ਦਰਦ ਮੈਨੇਜਮੈਂਟ ਅਤੇ ਰਿਹੈਬਿਲੀਟੇਸ਼ਨ
ਹੁਣ ਜਲੰਧਰ ‘ਚ ਮਿਲੇਗਾ ਵਧੀਆ ਇਲਾਜ
ਹੁਣ ਮਰੀਜ਼ਾਂ ਨੂੰ ਵੱਡੇ ਸ਼ਹਿਰਾਂ ਵੱਲ ਜਾਣ ਦੀ ਲੋੜ ਨਹੀਂ। ਐਨ.ਐਚ.ਐਸ ਹਸਪਤਾਲ ਨੇ ਇਸ ਤਕਨੀਕ ਜਲੰਧਰ ‘ਚ ਲਿਆ ਕੇ ਇਲਾਜ ਨੂੰ ਸਭ ਲਈ ਆਸਾਨ ਅਤੇ ਕਿਫਾਇਤੀ ਬਣਾ ਦਿੱਤਾ ਹੈ।
ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣੋ
3 ਜੂਨ ਤੋਂ 10 ਜੂਨ 2025 ਦੇ ਵਿਚ ਐਨ.ਐਚ.ਐਸ ਹਸਪਤਾਲ, ਜਲੰਧਰ ਆ ਕੇ ਇਹ ਨਵੀਂ ਤਕਨੀਕ ਆਪਣੀਆਂ ਅੱਖਾਂ ਨਾਲ ਵੇਖੋ। ਜਾਣੋ ਕਿ R.I. ਹਿਪ ਰਿਪਲੇਸਮੈਂਟ ਕਿਵੇਂ ਜੀਵਨ ਬਦਲ ਸਕਦਾ ਹੈ। ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਆਰਥੋਪੀਡਿਕ ਵਿਭਾਗ: 9814209405, 01814633333 ‘ਤੇ ਸੰਪਰਕ ਕਰ ਸਕਦੇ ਹੋ | ਵੈੱਬਸਾਈਟ: www.nhsorthorobotics.com ‘ਤੇ ਇਸ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ|