ਖਬਰਿਸਤਾਨ ਨੈੱਟਵਰਕ- ਲੁਧਿਆਣਾ ਤੋਂ ਮਨੀਕਰਨ ਸਾਹਿਬ ਗਏ ਪਰਿਵਾਰ ਨਾਲ ਭਿਆਨਕ ਹਾਦਸਾ ਉਸ ਸਮੇਂ ਵਾਪਰ ਗਿਆ ਜਦੋਂ 2 ਔਰਤਾਂ ਦੀ ਸੜਕ ਕਿਨਾਰੇ ਖੜ੍ਹਾ ਦਰੱਖਤ ਡਿਗਣ ਕਾਰਣ ਮੌਤ ਹੋ ਗਈ।
ਨੂੰਹ-ਸੱਸ ਦੀ ਮੌ.ਤ
ਇਸ ਹਾਦਸੇ ਵਿਚ ਮਾਰੇ ਗਏ ਨੂੰਹ-ਸੱਸ ਸਨ, ਜਿਨ੍ਹਾਂ ਦੀ ਪਛਾਣ ਨੀਸ਼ੂ ਵਰਮਾ (37) (ਨੂੰਹ) ਅਤੇ ਅਵਿਨਾਸ਼ ਕੌਰ (56) (ਸੱਸ) ਸੀ।। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਣੀਕਰਨ ਘਾਟੀ ਦੇ ਸੁਮਰੋਪਾ ਵਿੱਚ ਪਾਰਵਤੀ ਨਦੀ ਦੇ ਕੰਢੇ ਹੋਇਆ। ਹਾਦਸੇ ਦੌਰਾਨ ਨੂੰਹ ਸੱਸ ਦੀ ਮੌਤ ਹੋਈ ਗਈ।
ਮਨੀਕਰਨ ਸਾਹਿਬ ਮੱਥਾ ਟੇਕਣ ਗਏ ਸਨ
ਮ੍ਰਿਤਕ ਨੀਸ਼ੂ ਵਰਮਾ ਦੇ ਪਰਿਵਾਰ ਨੇ ਦੱਸਿਆ ਕਿ ਉਹ ਮਨੀਕਰਨ ਸਾਹਿਬ ਮੱਥਾ ਟੇਕਣ ਤੋਂ ਬਾਅਦ ਘੁੰਮਣ ਫਿਰਨ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਉਹ ਇੱਕ ਜਗ੍ਹਾ ਢਾਬੇ ਉਤੇ ਖਾਣਾ ਖਾਣ ਲਈ ਰੁਕੇ ਸਨ, ਜਿਥੇ ਇਹ ਹਾਦਸਾ ਵਾਪਰ ਗਿਆ। ਇਸ ਦੌਰਾਨ ਦੋਵੇਂ ਨੂੰਹ-ਸੱਸ ਜ਼ਖ਼ਮੀ ਹੋ ਗਏ। ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਤੇ ਦੁੱਖਾਂ ਦਾ ਪਹਾੜ ਡਿੱਗਿਆ ਹੈ।
ਨੀਸ਼ੂ ਵਰਮਾ ਦੇ ਪਤੀ ਰਾਜਨ ਵਰਮਾ ਆਰਕੀਟੈਕਟ ਦਾ ਕੰਮ ਕਰਦੇ ਹਨ ਅਤੇ ਇਹਨਾਂ ਦੇ ਦੋ ਬੱਚੇ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਛਾ ਗਿਆ। ਦੋਵਾਂ ਦਾ ਹੀ ਅੰਤਿਮ ਸੰਸਕਾਰ ਇਕੱਠਿਆ ਕੀਤਾ ਜਾਵੇਗਾ।
ਪਹਿਲਾਂ ਵੀ ਵਾਪਰ ਚੁੱਕਾ ਹਾਦਸਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 30 ਮਾਰਚ ਨੂੰ ਕੁੱਲੂ ਦੇ ਮਣੀਕਰਨ ਗੁਰਦੁਆਰਾ ਸਾਹਿਬ ਨੇੜੇ ਇੱਕ ਦਰੱਖਤ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 5 ਲੋਕ ਜ਼ਖਮੀ ਹੋ ਗਏ ਸਨ।