ਖਬਰਿਸਤਾਨ ਨੈੱਟਵਰਕ– ਰੂਸ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ, ਜਿਥੇ ਇੱਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਇੱਕ ਪੁਲ ਡਿੱਗਣ ਕਾਰਨ ਇਸਦੇ ਕੁਝ ਡੱਬੇ ਪਲਟ ਗਏ। ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 30 ਲੋਕ ਜ਼ਖਮੀ ਹੋ ਗਏ।
ਹਾਦਸੇ ਦਾ ਕਾਰਣ
💥 Russia: Bridge collapsed onto a train in Bryansk region. It was going to Moscow.
Suspected explosion from a car that was on the bridge at the time.
Osechkin does not exclude an FSB false-flag to blame Ukraine and derail this week’s Russia-Ukraine negotiations (useless anyway). pic.twitter.com/KInTrTGBno— Igor Sushko (@igorsushko) June 1, 2025
ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਯੂਕਰੇਨ ਦੀ ਸਰਹੱਦ ਨੇੜੇ ਰੂਸ ਦੇ ਬ੍ਰਾਇਨਸਕ ਖੇਤਰ ਵਿੱਚ ਹੋਇਆ। ਇਸ ਘਟਨਾ ਦਾ ਕਾਰਨ ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ‘ਗੈਰ-ਕਾਨੂੰਨੀ ਦਖਲਅੰਦਾਜ਼ੀ’ ਦੱਸਿਆ ਜਾ ਰਿਹਾ ਹੈ।
ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਮਾਸਕੋ ਰੇਲਵੇ ਵਿਭਾਗ ਨੇ ਕਿਹਾ ਕਿ ਪੁਲ ਦੇ ਡਿੱਗਣ ਨਾਲ ਮਲਬਾ ਰੇਲ ਪਟੜੀਆਂ ‘ਤੇ ਡਿੱਗ ਗਿਆ, ਜਿਸ ਕਾਰਨ ਰੇਲ ਪਟੜੀ ਤੋਂ ਉਤਰ ਗਈ। ਇਹ ਪੁਲ ਰੇਲ ਪਟੜੀਆਂ ਦੇ ਉੱਪਰ ਬਣਿਆ ਸੀ।
ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਘਟਨਾ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵੀ ਵਾਇਰਲ ਹੋ ਗਏ ਹਨ, ਜਿਸ ਵਿੱਚ ਰੇਲ ਦੇ ਡੱਬੇ ਟੁੱਟੇ ਅਤੇ ਖਿੰਡੇ ਹੋਏ ਦਿਖਾਈ ਦੇ ਰਹੇ ਹਨ।