ਖਬਰਿਸਤਾਨ ਨੈੱਟਵਰਕ– ਆਮ ਆਦਮੀ ਪਾਰਟੀ ਪੰਜਾਬ ਨੇ ਜ਼ਮੀਨੀ ਪੱਧਰ ਦੀ ਰਾਜਨੀਤੀ ਨਾਲ ਜੁੜੇ ਨਵੇਂ ਸਾਥੀਆਂ ਨੂੰ ਸੰਗਠਨ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਦੀਪਕ ਬਾਲੀ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਰਮਣੀਕ ਸਿੰਘ ਨੂੰ ਜਲੰਧਰ ਤੋਂ ਲੋਕ ਸਭਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੂੰ ਜਲੰਧਰ ਸ਼ਹਿਰੀ ਦਾ ਜ਼ਿਲ੍ਹਾ ਇੰਚਾਰਜ ਅਤੇ ਪ੍ਰਦੀਪ ਦੁੱਗਲ ਨੂੰ ਜਲੰਧਰ ਦਿਹਾਤੀ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਲੰਧਰ ਸ਼ਹਿਰੀ ਤੋਂ ਰੌਬਿਨ ਸਾਂਪਲਾ ਨੂੰ ਜ਼ਿਲ੍ਹਾ ਸਕੱਤਰ ਅਤੇ ਜਲੰਧਰ ਦਿਹਾਤੀ ਤੋਂ ਮਦਨ ਲਾਲ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਤੀ ਜਾਣਕਾਰੀ
ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਬੰਧੀ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ “ਅਸੀਂ ਅਹੁਦੇ ਨਹੀਂ ਵੰਡੇ, ਸਗੋਂ ਸੰਕਲਪ ਵੰਡੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਹਰ ਪਿੰਡ, ਹਰ ਨੌਜਵਾਨ, ਹਰ ਪਰਿਵਾਰ ਤੱਕ ਸੰਗਠਿਤ ਸੋਚ ਅਤੇ ਇਮਾਨਦਾਰ ਰਾਜਨੀਤੀ ਲੈ ਕੇ ਜਾਵੇਗੀ। ਉਨ੍ਹਾਂ ਦੇ ਅਨੁਸਾਰ, ਇਹ ਸਿਰਫ਼ ਇੱਕ ਰੀ-ਸ਼ਫਲ ਨਹੀਂ, ਸਗੋਂ ਪੰਜਾਬ ਵਿਚ ਅਗਲੇ 25 ਸਾਲਾਂ ਦੀ ਰਾਜਨੀਤਕ ਯਾਤਰਾ ਦੀ ਨੀਂਹ ਰੱਖੀ ਜਾ ਰਹੀ ਹੈ।
ਦੇਖੋ list…
AAP पंजाब के संगठन में अब तक का सबसे बड़ा बदलाव.
ज़मीनी राजनीति से जुड़े नए साथियों को संगठन में बड़ी ज़िम्मेदारियाँ दी जा रही हैं। आज हमने पंजाब में सिर्फ पद नहीं बांटे … हमने उस नींव को और मज़बूत किया है जिस पर नई राजनीति खड़ी हो रही है।
🔹 5 जुझारू विधायक बने स्टेट वाईस… pic.twitter.com/O8tI1hvbAK
— Manish Sisodia (@msisodia) May 31, 2025