ਖਬਰਿਸਤਾਨ ਨੈੱਟਵਰਕ- ਬਠਿੰਡਾ ‘ਚ ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤੇ ਜਾਣ ਵਾਲੀ ਈਥਨੌਲ ਦੀ ਖੇਪ ਵੱਡੀ ਮਾਤਰਾ ਵਿਚ ਫੜੀ ਗਈ ਹੈ।ਇਸ ਸਬੰਧੀ ਪੰਜਾਬ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਬਠਿੰਡਾ ਵਿਚ 2 ਟਰੱਕਾਂ ਵਿਚ ਭਰੀ 80 ਹਜ਼ਾਰ ਲੀਟਰ ਇਥਨੌਲ ਫੜੀ ਗਈ ਹੈ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਵਿਭਾਗ ਨੇ ਇਹ ਕਾਰਵਾਈ ਕਰਦਿਆਂ ਦੋਵੇਂ ਟਰੱਕ ਜੋ ਗੁਜਰਾਤ ਨੰਬਰ ਹਨ, ਫੜੇ ਹਨ।
ਇਹ ਟਰੱਕ ਦੂਜੇ ਰਾਜਾਂ ਨੂੰ ਈਥਨੌਲ ਸਪਲਾਈ ਕਰਨ ਜਾ ਰਹੇ ਸਨ। ਇਸ ਦੇ ਨਾਲ ਹੀ 2 ਟੋਇਟਾ ਇਟੋਸ ਤੇ ਇਕ ਇਨੋਵਾ ਵੀ ਫੜੀਆਂ ਗਈਆਂ। ਇਸ਼ ਦੌਰਾਨ 8 ਵਿਅਕਤੀ ਗ੍ਰਿਫਤਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 4 ਵਿਅਕਤੀ ਬਠਿੰਡਾ ਦੇ, 2 ਯੂ ਪੀ ਦੇ ਤੇ 2 ਨੇਪਾਲ ਦੇ ਹਨ।
ਈਥਨੌਲ ਪੈਟਰੋਲ ਵਿਚ ਵੀ ਵਰਤਿਆ ਜਾਂਦਾ ਹੈ, ਸੈਨੇਟਾਈਜ਼ਰ ਬਣਾਇਆ ਜਾਂਦਾ ਹੈ। ਜੇਕਰ ਦੇਸੀ ਸ਼ਰਾਬ ਦੀ ਗੱਲ ਕਰੀਏ ਤਾਂ ਇਸ ਸਾਰੇ ਜਖੀਰੇ ਦੀ ਗੱਲ ਕੀਤੀ ਜਾਵੇ ਤਾਂ ਪੌਣੇ 4 ਲੱਖ ਬੌਤਲਾਂ ਦੇਸੀ ਸ਼ਰਾਬ ਦੀਆਂ ਤਿਆਰ ਹੋ ਸਕਦੀਆਂ ਸਨ।
ਪੰਜਾਬ ਸਰਕਾਰ ਨਸ਼ਿਆ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਵਰਤ ਰਹੀ ਹੈ। ਇਸੇ ਨੂੰ ਲੈ ਕੇ ਪੰਜਾਬ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੀ ਲਗਾਤਾਰ ਚੱਲ ਰਹੀ ਹੈ।ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਦੌਰਾਨ ਅੰਮ੍ਰਿਤਸਰ ਦੇ ਮਜੀਠਾ ਵਿਚ ਨਕਲੀ ਸ਼ਰਾਬ ਪੀਣ ਕਾਰਣ 25 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਗਈਆਂ ਸਨ।