ਖ਼ਬਰਿਸਤਾਨ ਨੈੱਟਵਰਕ:ਮੁਕਤਸਰ ਸਾਹਿਬ ‘ਚ ਦੇਰ ਰਾਤ ਪਟਾਕਾ ਫੈਕਟਰੀ ‘ਚ ਧਮਾਕੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ| ਇਸ ਹਾਦਸੇ ‘ਚ 4 ਲੋਕਾਂ ਦੀ ਦੀ ਮੌਤ ਹੋ ਗਈ ਹੈ ਅਤੇ ਲਗਪਗ 27 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ AIMS ਹਸਪਤਾਲ ਦਾਖਲ ਕਰਵੀਏ ਗਿਆ ਹੈ | ਧਮਾਕੇ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ |
ਫੈਕਟਰੀ ਦੇ ਵਰਕਰ ਅਰੁਣ ਨੇ ਦੱਸਿਆ ਕਿ ਉਹ ਰਾਤ ਨਾਇਟ ਸ਼ਿਫਟ ਦੇ ਬਾਅਦ ਸੋ ਰਹੇ ਸਨ |ਹਿੜ ਅਚਾਨਕ ਧਮਾਕਾ ਹੋਇਆ ਤੇ ਕਈ ਲੋਕ ਮਲਬੇ ਹੇਠਾਂ ਦੱਬ ਗਏ| ਫੈਕਟਰੀ ‘ਚ 40 ਦੇ ਕਰੀਬ ਲੋਕ ਕੰਮ ਕਰਦੇ ਸਨ| ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ , ਜਦਕਿ 27 ਦੇ ਕਰੀਬ ਲੋਕ ਜ਼ਖਮੀ ਹੋ ਗਏ |ਮਲਬੇ ਹੇਠ ਦੱਬੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ|
ਰਿਪੋਰਟਾਂ ਅਨੁਸਾਰ ਇਹ ਘਟਨਾ ਸਿੰਘੇਵਾਲਾ ਪਿੰਡ ਵਿੱਚ ਰਾਤ 1.30 ਵਜੇ ਵਾਪਰੀ। ਲੰਬੀ ਦੇ DSP ਨੇ ਦੱਸਿਆ ਕਿ ਫੈਕਟਰੀ ਦਾ ਲਾਇਸੈਂਸ ਹੈ ਅਤੇ ਫੈਕਟਰੀ ਰਿਹਾਇਸ਼ੀ ਇਲਾਕੇ ਤੋਂ ਦੂਰ ਹੈ | ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|