ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫਾਇਰਰਿੰਗ ਮਾਮਲੇ ‘ਚ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਮੋਹਾਲੀ ਸੈਕਟਰ-71 ਦੇ ਇੱਕ ਘਰ ਦੇ ਬਾਹਰ ਛੇ ਤੋਂ ਸੱਤ ਰਾਉਂਡ ਹਵਾਈ ਫਾਇਰਿੰਗ ਕੀਤੀ ਗਈ ਸੀ। ਬਾਈਕ ਸਵਾਰਾਂ ਦੋ ਨੌਜਵਾਨਾਂ ਨੇ ਫਾਇਰਰਿੰਗ ਕੀਤੀ । ਹਾਲਾਂਕਿ ਘਟਨਾ ਦੌਰਾਨ ਪ੍ਰੋਡਿਊਸਰ ਪਿੰਕੀ ਧਾਲੀਵਾਲ ਘਰ ਨਹੀਂ ਸੀ।
ਦੱਸ ਦੇਈਏ ਕਿ ਇਸ ਗੋਲੀਬਾਰੀ ਦੀ ਘਟਨਾ ਵਿੱਚ ਪੁਲਿਸ ਨੇ ਇੱਕ ਸ਼ੂਟਰ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਉਹ ਕਾਲਾ ਰਾਣਾ ਗੈਂਗ ਨਾਲ ਜੁੜਿਆ ਹੋਇਆ ਸੀ | ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਵੇਗੀ।
6 ਤੋਂ 7 ਰਾਉਂਡ ਫਾਇਰ ਕੀਤੇ ਸੀ
ਦੱਸ ਦੇਈਏ ਕਿ ਕਰੀਬ ਡੇਡ ਹਫ਼ਤੇ ਪਹਿਲਾਂ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫਾਇਰਰਿੰਗ ਹੋਈ ਸੀ| ਹਾਲਾਂਕਿ ਪ੍ਰੋਡਿਊਸਰ ਉਸ ਸਮੇਂ ਗ੍ਰਹ ਨਹੀਂ ਸੀ| ਪੁਲਿਸ ਵੱਲੋਂ ਇਲਾਕੇ ਵਿੱਚ ਲਗਾਏ ਗਏ ਕੈਮਰਿਆਂ ਦੀ ਰਿਕਾਰਡਿੰਗ ਤੋਂ ਇੱਕ ਬਾਈਕ ਨੂੰ ਜਾਂਦੇ ਹੋਏ ਦੇਖਿਆ ਗਿਆ ਹੈ। ਇਸ ਵਿੱਚ ਦੋ ਲੋਕ ਸਵਾਰ ਸਨ। ਬਾਈਕ ‘ਤੇ UP ਦੀ ਨੰਬਰ ਪਲੇਟ ਸੀ। ਇਹ ਖੁਲਾਸਾ ਹੋਇਆ ਹੈ ਕਿ ਇੱਕ ਸੁਰੱਖਿਆ ਗਾਰਡ ਤੋਂ 1200 ਲਾਈਨ ਨੰਬਰ ਬਾਰੇ ਵੀ ਪੁੱਛਿਆ ਗਿਆ ਸੀ।
ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ, ਜਦੋਂ ਤੂਫ਼ਾਨ ਆਇਆ ਅਤੇ ਹਲਕੀ ਬਾਰਿਸ਼ ਵੀ ਹੋ ਰਹੀ ਸੀ। ਉਸ ਦੌਰਾਨ ਦੋ ਨੌਜਵਾਨ ਪਹਿਲਾਂ ਪੈਦਲ ਲੰਘੇ, ਫਿਰ ਇੱਕ ਬਾਈਕ ‘ਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਪ੍ਰੋਡਿਊਸਰ ਘਰ ਨਹੀਂ ਸੀ। ਸੂਚਨਾ ਮਿਲਦੇ ਹੀ ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਅਤੇ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ ਸੀ । ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਗੋਲੇ ਬਰਾਮਦ ਕੀਤੇ ਸਨ। ਹਾਲਾਂਕਿ, ਦੋਸ਼ੀ ਨੇ ਖਰਾਬ ਮੌਸਮ ਦਾ ਪੂਰਾ ਫਾਇਦਾ ਉਠਾਇਆ।