ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਐਨ.ਐਚ.ਐਸ. ਹਸਪਤਾਲ ‘ਚ 19 ਮਈ ਤੋਂ ਚੱਲ ਰਿਹਾ ਜਨਰਲ ਐਂਡ ਲੈਪਰੋਸਕੋਪਿਕ ਸਰਜਰੀ ਕੈਂਪ 24 ਜੂਨ 2025 ਤੱਕ ਜਾਰੀ ਰਹੇਗਾ। ਇਹ ਕੈਂਪ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾ. ਨਰੇਂਦਰ ਪਾਲ ਦੀ ਅਗਵਾਈ ਹੇਠ ਚੱਲ ਰਿਹਾ ਹੈ, ਜਿਨ੍ਹਾਂ ਨੂੰ ਸਰਜਰੀ ਖੇਤਰ ਵਿੱਚ 15 ਸਾਲ ਤੋਂ ਵੱਧ ਦਾ ਤਜਰਬਾ ਹੈ। ਹੁਣ ਤੱਕ 70 ਤੋਂ ਵੱਧ ਮਰੀਜ਼ ਪਰਾਮਰਸ਼ ਅਤੇ ਜਾਂਚਾਂ ਦਾ ਲਾਭ ਲੈ ਚੁੱਕੇ ਹਨ।
ਇਸ ਕੈਂਪ ਦੌਰਾਨ 25 ਤੋਂ ਵੱਧ ਲੋਕਾਂ ਦੇ ਓਪਰੇਸ਼ਨ ਦੀ ਬੁਕਿੰਗ ਕੀਤੀ ਜਾ ਚੁਕੀ ਹੈਂ। ਇਨ੍ਹਾਂ ਵਿਚ ਉੱਚ ਤਕਨਾਲੋਜੀ ਨਾਲ ਕੀਤੀਆਂ ਜਾਣ ਵਾਲੀਆਂ ਵੇਰੀਕੋਜ਼ ਵੇਨਜ਼ – ਬਿਨਾਂ ਕੱਟ ਦੇ ਇੱਕ-ਦਿਨ ਦਾ ਓਪਰੇਸ਼ਨ, ਪਾਈਲਜ਼, ਫਿਸਚੂਲਾ, ਪਾਈਲੋਨਾਇਡਲ ਸਾਈਨਸ – ਲੇਜ਼ਰ ਰਾਹੀਂ ਖੂਨ ਰਹਿਤ ਇਲਾਜ, ਗਾਲ ਬਲੈਡਰ ਸਟੋਨ – ਆਧੁਨਿਕ ਲੈਪਰੋਸਕੋਪਿਕ ਢੰਗ ਨਾਲ ਇਲਾਜ, ਹਰਨੀਆ – ਬਿਨਾਂ ਟਾਂਕਿਆਂ ਦੀ ਲੈਪਰੋਸਕੋਪਿਕ ਥੈਰੇਪੀ, (ਤੇਜ਼ੀ ਨਾਲ ਸੁਧਾਰ ਅਤੇ ਘੱਟ ਤਕਲੀਫ਼) ਥੈਰੇਪੀਆਂ ਸ਼ਾਮਿਲ ਹਨ |
ਇਹ ਪਹਿਲ ਐਨ.ਐਚ.ਐਸ. ਹਸਪਤਾਲ ਦੀ ਲੋਕਾਂ ਨੂੰ ਸਸਤੇ ਅਤੇ ਆਸਾਨ ਇਲਾਜ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿੱਥੇ ਮਰੀਜ਼ਾਂ ਨੂੰ ਆਧੁਨਿਕ ਅਤੇ ਵਿਸ਼ਵਾਸਯੋਗ ਇਲਾਜ ਸਹਿਯੋਗ ਅਤੇ ਸਨਮਾਨ ਦੇ ਨਾਲ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਪਾਇੰਟਮੈਂਟ ਜਾਂ ਹੋਰ ਜਾਣਕਾਰੀ ਲਈ 0181-4633333, 0181-4707700 ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ|