ਖ਼ਬਰਿਸਤਾਨ ਨੈੱਟਵਰਕ- ਹਰਿਆਣਾ ਦੇ ਯੂਟਿਊਬਰ ਧਰੁਵ ਰਾਠੀ ਵਲੋਂ ਸਿੱਖ ਇਤਿਹਾਸ ਦੀ AI ਨਾਲ ਬਣਾਈ ਵੀਡੀਉ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਤਰਾਜ਼ ਜਤਾਇਆ ਹੈ। ਧਰੁਵ ਨੇ ਐਤਵਾਰ ਰਾਤ ਨੂੰ ‘ਬੰਦਾ ਸਿੰਘ ਬਹਾਦਰ ਦੀ ਕਹਾਣੀ’ ’ਤੇ ਵੀਡੀਉ ਅਪਲੋਡ ਕੀਤਾ। ਇਸ ਵੀਡੀਉ ਵਿਚ, ਉਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰਦੇ ਹੋਏ ਸਿੱਖ ਗੁਰੂਆਂ, ਸ਼ਹੀਦ ਯੋਧਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਐਨੀਮੇਸ਼ਨ ਚਲਾਏ। ਇਸ ਦੇ ਨਾਲ ਹੀ ਬੰਦਾ ਸਿੰਘ ਬਹਾਦਰ ਨੂੰ ਰੌਬਿਨ ਹੁੱਡ ਵੀ ਕਿਹਾ।
SGPC ਨੇ ਵੀਡੀਓ ਜਾਰੀ ਕਰ ਕੇ ਆਖੀਆਂ ਇਹ ਗੱਲਾਂ
YouTuber Dhruv rathee मुसीबत में आने वाले है , sgpc ने मुंह तोड़ जवाब देने को कहा है pic.twitter.com/0aGcQq2hpg
— Gurpreet Garry Walia (@garrywalia_) May 19, 2025
ਇਸ ਦਾ ਵਿਰੋਧ ਕਰਦੇ ਹੋਏ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ ਇਤਿਹਾਸ ਜਾਣਨ ਲਈ ਧਰੁਵ ਰਾਠੀ ਦੇ ਏਆਈ-ਅਧਾਰਤ ਵੀਡੀਉ ਦੀ ਕੋਈ ਲੋੜ ਨਹੀਂ ਹੈ। ਧਰੁਵ ਰਾਠੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨਾਲ ਸਬੰਧਤ ਕਈ ਮਹੱਤਵਪੂਰਨ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਾਵਾਂ ਦਾ ਜ਼ਿਕਰ ਸਤਿਕਾਰ ਨਾਲ ਨਹੀਂ ਕੀਤਾ ਗਿਆ, ਜੋ ਕਿ ਬਹੁਤ ਹੀ ਇਤਰਾਜ਼ਯੋਗ ਹੈ।
Astonishingly, @dhruv_rathee YouTuber from Haryana adjoining state to #Punjab. But, has no knowledge of Sikh History, beliefs & ethos. Shamelessly, seeking an opinion should I delete the video or not ? Another way to make money 💰 @SGPCAmritsar https://t.co/iLqZ7iMmQF pic.twitter.com/wdr9IS7C1h
— Akashdeep Thind (@thind_akashdeep) May 19, 2025
ਸਰਕਾਰ ਨੂੰ ਕਾਰਵਾਈ ਦੀ ਕੀਤੀ ਅਪੀਲ
ਗਰੇਵਾਲ ਨੇ ਸਰਕਾਰ ਨੂੰ ਧਰੁਵ ਰਾਠੀ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਵੀਡੀਉ ਵਿਚ ਸਿੱਖ ਗੁਰੂਆਂ ਨੂੰ ਐਨੀਮੇਸ਼ਨ ਵਿਚ ਦਿਖਾਉਣਾ ਗ਼ਲਤ ਹੈ। ਧਰੁਵ ਰਾਠੀ ਨੇ ਵੀ ਇਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਹੈ ਕਿ ਲੋਕ ਮੈਨੂੰ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਦੇ ਸਕਦੇ ਹਨ। ਇਸ ਤੋਂ ਬਾਅਦ ਮੈਂ ਵੀਡੀਉ ਹਟਾ ਦਿਆਂਗਾ।