ਖ਼ਬਰਿਸਤਾਨ ਨੈੱਟਵਰਕ: ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਮਾਹੌਲ ਕਾਰਨ ਸਕੂਲਾਂ-ਕਾਲਜਾਂ ‘ਚ ਛੁੱਟੀਆਂ ਕਰ ਦਿੱਤੀਆਂ ਗਈਆ ਸਨ| ਜਦਕਿ ਸਰਕਾਰੀ ਮੁਲਾਜ਼ਮਾਂ , ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਸਨ| ਉਨ੍ਹਾਂ ਦੀਆਂ ਛੁੱਟੀਆਂ ‘ਤੇ ਪਾਬੰਧੀ ਲੱਗਾ ਦਿੱਤੀ ਗਈ ਸੀ|
ਹੁਣ ਸਰਕਾਰ ਨੇ ਅਧਿਕਾਰਤ ਜੁਕਮ ਜਾਰੀ ਕਰ ਕੈ ਸਾਰੇ ਵਿਭਾਗਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਮੁਲਾਜ਼ਮ ਮੁੜ ਛੁੱਟੀ ਲੈ ਸਕਦੇ ਹਨ| ਹੁਣ ਜਦਕਿ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਤੇ ਸਹਿਮਤੀ ਬਣ ਗਈ ਹੈ ਤਾਂ ਹਾਲਤ ਆਮ ਹੋ ਰਹੇ ਹਨ| ਜਿਸ ਕਾਰਨ ਪੰਜਾਬ ਸਰਕਾਰ ਨੇ ਆਪਣੇ ਪੁਰਾਣੇ ਆਦੇਸ਼ਾਂ ਨੂੰ ਵਾਪਸ ਲੈ ਲਿਆ ਹੈ| ਹੁਣ ਅਧਿਕਾਰੀ ਆਪਣੇ ਨਿਯਮਤ ਅਧਿਕਾਰ ਹੇਠ ਛੁੱਟੀ ਲੈ ਸਕਦੇ ਹਨ|
PGI ‘ਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ
ਪੀਜੀਆਈ ਹਸਪਤਾਲ ਦੀਆਂ ਛੁੱਟੀਆਂ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ | ਗਰਮੀਆਂ ਦੀਆਂ ਛੁੱਟੀਆਂ 16 ਮਈ ਤੋਂ ਸ਼ੁਰੂ ਹੋ ਗਈਆਂ ਹਨ, ਜਿਸ ਦਾ ਮਤਲਬ ਹੈ ਕਿ ਅੱਧੇ ਤੋਂ ਜ਼ਿਆਦਾ ਫੈਕਲਟੀ ਮੈਂਬਰ ਛੁੱਟੀ ’ਤੇ ਹੋਣਗੇ। ਰਮੀਆਂ ਦੀਆਂ ਛੁੱਟੀਆਂ 16 ਮਈ ਤੋਂ 14 ਜੂਨ ਤੱਕ ਹੋਣਗੀਆਂ। ਪਹਿਲੇ ਪੜਾਅ ’ਚ, 50 ਫੀਸਦੀ ਤੋਂ ਜ਼ਿਆਦਾ ਸੀਨੀਅਰ ਸਲਾਹਕਾਰ ਛੁੱਟੀ ’ਤੇ ਹੋਣਗੇ। ਪੀਜੀਆਈ ਦੇ ਡਾਕਟਰਾਂ ਨੂੰ ਸਾਲ ’ਚ ਦੋ ਵਾਰ ਛੁੱਟੀਆਂ ਮਿਲਦੀਆਂ ਹਨ, ਇੱਕ ਵਾਰ ਗਰਮੀਆਂ ’ਚ ਅਤੇ ਦੂਜੀ ਵਾਰ ਸਰਦੀਆਂ ’ਚ।