ਖਬਰਿਸਤਾਨ ਨੈੱਟਵਰਕ- ਅੱਜ ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਗ੍ਰਹਿ ਮੰਤਰਾਲੇ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਨੇ ਇਸ ਸੰਬੰਧੀ ਇੱਕ ਮਹੱਤਵਪੂਰਨ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਮੌਕ ਡ੍ਰਿਲ ਦੌਰਾਨ ਅਪਣਾਏ ਗਏ ਤਰੀਕਿਆਂ ਅਤੇ ਸੁਰੱਖਿਆ ਮਾਪਦੰਡਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।
ਵੀਡੀਓ ਰਾਹੀਂ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ
भारत सरकार ने ब्लैकआउट और मॉक ड्रिल के बारे में यह वीडियो जारी किया है।
गौर से देखिए और परिचितों को भी भेजिए। pic.twitter.com/SNmEhPVXPM
— Ashok Kumar Pandey अशोक اشوک (@Ashok_Kashmir) May 6, 2025
ਇਸ ਵੀਡੀਓ ਦਾ ਮੁੱਖ ਉਦੇਸ਼ ਆਮ ਲੋਕਾਂ, ਸਕੂਲਾਂ, ਦਫ਼ਤਰਾਂ ਅਤੇ ਸੰਸਥਾਵਾਂ ਨੂੰ ਮੌਕ ਡਰਿੱਲ ਦੀ ਪ੍ਰਕਿਰਿਆ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਉਨ੍ਹਾਂ ਦਾ ਜਵਾਬ ਪ੍ਰਭਾਵਸ਼ਾਲੀ ਅਤੇ ਨਿਯੰਤਰਿਤ ਕੀਤਾ ਜਾ ਸਕੇ। ਐਨਡੀਐਮਏ ਨੇ ਲੋਕਾਂ ਨੂੰ ਮੌਕ ਡ੍ਰਿਲ ਦੌਰਾਨ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਧਿਆਨ ਨਾਲ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ।
ਅੱਜ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ
ਭਾਰਤ ਸਰਕਾਰ ਵੱਲੋਂ, ਅੱਜ ਯਾਨੀ 7 ਮਈ ਨੂੰ ਦੇਸ਼ ਭਰ ਵਿੱਚ ਇੱਕ ਵਿਆਪਕ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਸਾਰੇ 244 ਜ਼ਿਲ੍ਹਿਆਂ ਨੇ ਇਸ ਵਿੱਚ ਹਿੱਸਾ ਲਿਆ ਹੈ। ਇਸ ਅਭਿਆਸ ਦਾ ਮੁੱਖ ਉਦੇਸ਼ ਜੰਗ, ਮਿਜ਼ਾਈਲ ਹਮਲੇ ਜਾਂ ਹਵਾਈ ਬੰਬਾਰੀ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਨਾਗਰਿਕ ਅਤੇ ਸਰਕਾਰੀ ਮਸ਼ੀਨਰੀ ਦੀ ਤਿਆਰੀ ਦੀ ਜਾਂਚ ਕਰਨਾ ਹੈ।
ਪੰਜਾਬ ਵਿਚ 20 ਥਾਵਾਂ ਉਤੇ ਹੋਵੇਗੀ ਮੌਕ ਡ੍ਰਿੱਲ
ਸਿਵਲ ਡਿਫੈਂਸ ਮੌਕ ਡਰਿੱਲ ਪੰਜਾਬ ਅਤੇ ਚੰਡੀਗੜ੍ਹ ਵਿੱਚ 20 ਥਾਵਾਂ ‘ਤੇ ਕੀਤੀ ਜਾਵੇਗੀ। ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ 7 ਮਈ ਨੂੰ ਸ਼ਹਿਰ ਭਰ ਵਿੱਚ ਬਲੈਕਆਊਟ ਡ੍ਰਿਲ ਕਰੇਗਾ।
ਇਨ੍ਹਾਂ ਥਾਵਾਂ ‘ਤੇ ਮੌਕ ਡਰਿੱਲ ਕੀਤੀ ਜਾਵੇਗੀ
ਇਹ ਮੌਕ ਡਰਿੱਲ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ, ਜਲੰਧਰ, ਆਦਮਪੁਰ, ਲੁਧਿਆਣਾ, ਹਲਵਾਰਾ, ਪਟਿਆਲਾ, ਪਠਾਨਕੋਟ, ਬਰਨਾਲਾ, ਮੋਹਾਲੀ, ਫਰੀਦਕੋਟ, ਕੋਟਕਪੂਰਾ, ਰੂਪਨਗਰ, ਭਾਖੜਾ ਨੰਗਲ, ਸੰਗਰੂਰ ਅਤੇ ਅਬੋਹਰ ਵਿੱਚ ਕਰਵਾਈ ਜਾਵੇਗੀ।
ਮੌਕ ਡਰਿੱਲ ਦਾ ਉਦੇਸ਼
ਇਸ ਮੌਕ ਡ੍ਰਿਲ ਵਿੱਚ ਸਿਵਲ ਡਿਫੈਂਸ, ਪੰਜਾਬ ਪੁਲਿਸ ਅਤੇ ਗ੍ਰਹਿ ਮੰਤਰਾਲੇ ਦੀਆਂ ਟੀਮਾਂ ਸ਼ਾਮਲ ਹੋਣਗੀਆਂ, ਜਿਸਦਾ ਉਦੇਸ਼ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਤਿਆਰੀ ਨੂੰ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਅਭਿਆਸ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ।
ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੌਕ ਡ੍ਰਿਲ ਦਾ ਉਦੇਸ਼ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਉਣਾ, ਨਾਗਰਿਕਾਂ, ਵਿਦਿਆਰਥੀਆਂ ਅਤੇ ਹੋਰਾਂ ਨੂੰ ਦੁਸ਼ਮਣ ਹਮਲੇ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਜਾਗਰੂਕ ਕਰਨਾ ਹੈ।
ਜਲੰਧਰ ਵਿੱਚ ਰਾਤ 8 ਵਜੇ ਵੱਜੇਗਾ ਸਾਇਰਨ
ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਜਲੰਧਰ ਵਿੱਚ ਰਾਤ 8 ਵਜੇ ਸਾਇਰਨ ਵੱਜੇਗਾ, ਜਿਸ ਦੇ ਨਾਲ ਹੀ ਰਾਤ 8 ਵਜੇ ਤੋਂ 9 ਵਜੇ ਤੱਕ ਬਲੈਕਆਊਟ ਰਹੇਗਾ। ਇਸ ਸਮੇਂ ਦੌਰਾਨ, ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਅਤੇ ਸੁਰੱਖਿਆ ਬਲ ਮੌਕ ਡ੍ਰਿੱਲ ਕਰਨਗੀਆਂ।
ਦੂਜੇ ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਦਾ ਸਮਾਂ:
ਪਠਾਨਕੋਟ : 10:00 ਤੋਂ 10:30
ਮੋਹਾਲੀ : ਸ਼ਾਮ 7:30 ਤੋਂ 7:40 ਵਜੇ ਤੱਕ
ਨੰਗਲ : 8:00 ਤੋਂ 8:10
ਹੁਸ਼ਿਆਰਪੁਰ : 8:00 ਤੋਂ 8:10
ਤਰਨ ਤਾਰਨ : 9:00 ਤੋਂ 9:30 ਵਜੇ ਤੱਕ
ਬਰਨਾਲਾ : ਰਾਤ 8:00 ਵਜੇ
ਲੁਧਿਆਣਾ : 8:00 ਤੋਂ 8:30 ਵਜੇ ਤੱਕ
ਬਠਿੰਡਾ: 8:30 ਤੋਂ 8:35 ਵਜੇ ਤੱਕ
ਗੁਰਦਾਸਪੁਰ : 9:00 ਤੋਂ 9:30 ਵਜੇ ਤੱਕ
ਬਟਾਲਾ : 9:00 ਤੋਂ 9:30 ਵਜੇ ਤੱਕ
ਫਰੀਦਕੋਟ : 10:00 ਵਜੇ
ਫਿਰੋਜ਼ਪੁਰ : 9:00 ਤੋਂ 9:30 ਵਜੇ ਤੱਕ
ਫਾਜ਼ਿਲਕਾ: 10:00 ਤੋਂ 10:30
ਅੰਮ੍ਰਿਤਸਰ : 10:30 ਤੋਂ 11:00 ਵਜੇ
ਟਾਂਡਾ: 8:00 ਵਜੇ ਤੋਂ 8:10 ਵਜੇ ਤੱਕ
ਚੰਡੀਗੜ੍ਹ : ਸ਼ਾਮ 7:30 ਤੋਂ 7:40 ਵਜੇ ਤੱਕ
ਮੌਕ ਡ੍ਰਿੱਲ ਵਿਚ ਕੀ ਕਰਨਾ ਚਾਹੀਦਾ ਹੈ ?
ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਕ ਡਰਿੱਲ ਨੂੰ ਗੰਭੀਰਤਾ ਨਾਲ ਲੈਣ ਅਤੇ ਸਾਇਰਨ ਸੁਣਦੇ ਹੀ ਸੁਰੱਖਿਅਤ ਜਗ੍ਹਾ ਵੱਲ ਚਲੇ ਜਾਣ। ਇਸ ਸਮੇਂ ਦੌਰਾਨ, ਬਾਹਰ ਜਾਣ ਤੋਂ ਬਚੋ ਅਤੇ ਅਫਵਾਹਾਂ ਤੋਂ ਦੂਰ ਰਹੋ।