ਖਬਰਿਸਤਾਨ ਨੈੱਟਵਰਕ– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮੈਟ ਗਾਲਾ 2025 ਵਿੱਚ ਐਂਟਰੀ ਮਾਰ ਕੇ ਇੱਕ ਨਵਾਂ ਇਤਿਹਾਸ ਰਚਿਆ। ਇਸ ਨਾਲ ਉਹ ਫੈਸ਼ਨ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਪੰਜਾਬੀ ਗਾਇਕ ਅਤੇ ਅਦਾਕਾਰ ਬਣੇ।
History created! 🇮🇳👑
Diljit Dosanjh didn’t just walk the #MetGala2025 carpet — he carried the spirit of Punjab and the pride of India on his shoulders. A proud day for every Indian.✨#DiljitDosanjh #PrideOfPunjab #MetGala pic.twitter.com/TEhLWLqteG
— Dapinder Singh Virk (@Dapindr) May 6, 2025
ਇਸ ਸਮਾਗਮ ਵਿੱਚ ਹਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਦੇ ਕਈ ਵੱਡੇ ਚਿਹਰੇ ਵੀ ਸ਼ਾਮਲ ਹੋਏ। ਸ਼ਾਹਰੁਖ ਖਾਨ ਕਾਲੇ ਰੰਗ ਦੀ ਡਰੈੱਸ ਵਿੱਚ ਨਜ਼ਰ ਆਏ। ਪਰ ਦਿਲਜੀਤ ਦੋਸਾਂਝ ਦੇ ਪੰਜਾਬੀ ਸੱਭਿਆਚਾਰ ਤੋਂ ਪ੍ਰੇਰਿਤ ਪਹਿਰਾਵੇ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮਹਾਰਾਜਾ ਸਟਾਈਲ ਪਹਿਰਾਵੇ ਦੀ ਹਰ ਪਾਸੇ ਪ੍ਰਸ਼ੰਸਾ ਹੋਈ।
ਇਹ ਸਿਰਫ਼ ਇੱਕ ਫੈਸ਼ਨ ਸ਼ੋਅ ਨਹੀਂ ਹੈ ਸਗੋਂ ਵਿਸ਼ਵਵਿਆਪੀ ਫੈਸ਼ਨ, ਕਲਾ ਅਤੇ ਸੱਭਿਆਚਾਰ ਦਾ ਸੰਗਮ ਹੈ ਜਿਸ ਵਿੱਚ ਦੁਨੀਆ ਭਰ ਦੇ ਮਸ਼ਹੂਰ ਡਿਜ਼ਾਈਨਰ, ਅਦਾਕਾਰ, ਗਾਇਕ, ਕਲਾਕਾਰ ਅਤੇ ਪ੍ਰਭਾਵਕ ਹਿੱਸਾ ਲੈਂਦੇ ਹਨ। ਹਰ ਸਾਲ ਮੇਟ ਗਾਲਾ ਦਾ ਥੀਮ ਵੱਖਰਾ ਹੁੰਦਾ ਹੈ, ਅਤੇ ਮਹਿਮਾਨ ਉਸ ਅਨੁਸਾਰ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਪਹਿਰਾਵੇ ਪਹਿਨਦੇ ਹਨ।
ਮੇਟ ਗਾਲਾ 2025 ਦਾ ਥੀਮ ਕੀ ਸੀ?
ਇਸ ਸਾਲ ਮੇਟ ਗਾਲਾ 2025 ਦਾ ਥੀਮ “ਸਲੀਪਿੰਗ ਬਿਊਟੀਜ਼: ਰੀਅਵੇਕਨਿੰਗ ਫੈਸ਼ਨ” ਸੀ, ਯਾਨੀ “ਸਲੀਪਿੰਗ ਬਿਊਟੀਜ਼: ਦ ਰੇਨੇਸਾਸ ਆਫ਼ ਫੈਸ਼ਨ”। ਇਸ ਥੀਮ ਦੇ ਤਹਿਤ, ਪੁਰਾਣੇ ਅਤੇ ਇਤਿਹਾਸਕ ਡਿਜ਼ਾਈਨਾਂ ਨੂੰ ਆਧੁਨਿਕ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਗਿਆ।
ਮਾਂ-ਬੋਲੀ ਦਾ ਵਧਾਇਆ ਮਾਣ
ਨਿਊਯਾਰਕ ਸਿਟੀ ਵਿਚ ਹੋਏ ਮੈਟ ਗਾਲਾ 2025 ਵਿੱਚ ਦਿਲਜੀਤ ਨੇ ‘ਮਹਾਰਾਜਾ’ ਥੀਮ ‘ਤੇ ਆਧਾਰਿਤ ਰਿਵਾਇਤੀ ਪਹਿਰਾਵਾ ਪਹਿਨ ਕੇ ਨਾ ਸਿਰਫ਼ ਲੋਕਾਂ ਨੂੰ ਆਕਰਸ਼ਿਤ ਕੀਤਾ, ਸਗੋਂ ਪੰਜਾਬੀ ਗੁਰਮੁਖੀ ਲਿਪੀ ਨੂੰ ਆਪਣੇ ਲਿਬਾਸ ਵਿੱਚ ਸ਼ਾਮਲ ਕਰ ਕੇ ਮਾਂ-ਬੋਲੀ ਦਾ ਮਾਣ ਵੀ ਵਧਾਇਆ ਅਤੇ ਵਿਰਸੇ ਦੀ ਖੂਬਸੂਰਤ ਝਲਕ ਵੀ ਪੇਸ਼ ਕੀਤੀ।
ਕੀ ਹੈ ਮੈਟ ਗਾਲਾ
ਮੈਟ ਗਾਲਾ ਫੈਸ਼ਨ ਦੀ ਦੁਨੀਆ ਦਾ ਇਕ ਵੱਡਾ ਪ੍ਰੋਗਰਾਮ ਹੈ। ਮੇਟ ਗਾਲਾ, ਜਿਸਨੂੰ “ਕਾਸਟਿਊਮ ਇੰਸਟੀਚਿਊਟ ਗਾਲਾ” ਜਾਂ “ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਕਾਸਟਿਊਮ ਇੰਸਟੀਚਿਊਟ ਬੈਨੀਫਿਟ” ਵੀ ਕਿਹਾ ਜਾਂਦਾ ਹੈ, ਇੱਕ ਫੰਡ ਇਕੱਠਾ ਕਰਨ ਵਾਲਾ ਸਮਾਗਮ ਹੈ ਜੋ ਹਰ ਸਾਲ ਮਈ ਦੇ ਪਹਿਲੇ ਸੋਮਵਾਰ ਨੂੰ ਨਿਊਯਾਰਕ ਸਿਟੀ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਹ ਨਿਊਯਾਰਕ ਦੇ ਵੱਕਾਰੀ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿਖੇ ਆਯੋਜਿਤ ਕੀਤਾ ਜਾਂਦਾ ਹੈ। ਇਸਦਾ ਮੁੱਖ ਉਦੇਸ਼ ਅਜਾਇਬ ਘਰ ਦੇ ਕਾਸਟਿਊਮ ਇੰਸਟੀਚਿਊਟ ਲਈ ਫੰਡ ਇਕੱਠਾ ਕਰਨਾ ਹੈ।
ਜਿੱਥੇ ਹੋਰ ਬਾਲੀਵੁੱਡ ਹਸਤੀਆਂ ਨੇ ਵੀ ਆਪਣੇ ਵਿਲੱਖਣ ਅੰਦਾਜ਼ ਨਾਲ ਹਾਜ਼ਰੀ ਲਾਈ, ਉੱਥੇ ਦਿਲਜੀਤ ਦੀ ਰਿਵਾਇਤੀ ਚਿੱਟੀ ਮਹਾਰਾਜਾ ਡ੍ਰੈੱਸ ਅਤੇ ਵ੍ਹਾਈਟ ਪੱਗ ਨੇ ਸਾਰੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਦੀ ਪੇਸ਼ਕਸ਼ ਨੇ ਸਿਰਫ਼ ਫੈਸ਼ਨ ਦੀ ਦੁਨੀਆ ਵਿੱਚ ਹੀ ਨਹੀਂ, ਸਗੋਂ ਸੱਭਿਆਚਾਰਕ ਪੱਧਰ ‘ਤੇ ਵੀ ਪੰਜਾਬੀਅਤ ਨੂੰ ਨਵੀਂ ਉਚਾਈਆਂ ‘ਤੇ ਪਹੁੰਚਾਇਆ।