ਖਬਰਿਸਤਾਨ ਨੈੱਟਵਰਕ- ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਮਿਹਨਤਕਸ਼ ਕਾਮਿਆਂ ਨੂੰ ਦਿਲੋਂ ਸਲਾਮ ਕੀਤਾ।ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ “ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ”
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮੈਂ ਉਹਨਾਂ ਸਾਰੇ ਮਿਹਨਤਕਸ਼ ਕਾਮਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਨਿਰਮਾਣ ਅਤੇ ਵਿਕਾਸ ‘ਚ ਆਪਣੀ ਅਹਿਮ ਭੂਮਿਕਾ ਨਿਭਾਈ। ਆਓ ਮਿਹਨਤਕਸ਼ ਕਾਮਿਆਂ ਲਈ ਹਮੇਸ਼ਾ ਸਹਾਰਾ ਬਣ ਕੇ ਖੜ੍ਹਨ ਤੇ ਉਹਨਾਂ ਦੇ ਚਿਹਰਿਆਂ ‘ਤੇ ਹਾਸੇ ਲਿਆਉਣ ਦਾ ਪ੍ਰਣ ਕਰੀਏ।
“ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ”
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮੈਂ ਉਹਨਾਂ ਸਾਰੇ ਮਿਹਨਤਕਸ਼ ਕਾਮਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਨਿਰਮਾਣ ਅਤੇ ਵਿਕਾਸ ‘ਚ ਆਪਣੀ ਅਹਿਮ ਭੂਮਿਕਾ ਨਿਭਾਈ। ਆਓ ਮਿਹਨਤਕਸ਼ ਕਾਮਿਆਂ ਲਈ ਹਮੇਸ਼ਾ ਸਹਾਰਾ ਬਣ ਕੇ ਖੜ੍ਹਨ ਤੇ ਉਹਨਾਂ ਦੇ ਚਿਹਰਿਆਂ ‘ਤੇ ਹਾਸੇ ਲਿਆਉਣ ਦਾ… pic.twitter.com/3L8cZLyhk2
— Bhagwant Mann (@BhagwantMann) May 1, 2025
ਮਜ਼ਦੂਰ ਦਿਵਸ ਦਾ ਇਤਿਹਾਸ
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ 1889 ਵਿੱਚ ਮਜ਼ਦੂਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਹਾਲਾਂਕਿ, ਇਸ ਦੀ ਸ਼ੁਰੂਆਤ 1886 ਤੋਂ ਹੀ ਹੋ ਗਈ ਸੀ। ਮਜ਼ਦੂਰ ਦਿਵਸ ਮਨਾਉਣ ਦੀ ਆਵਾਜ਼ ਅਮਰੀਕੀ ਸ਼ਹਿਰ ਸ਼ਿਕਾਗੋ ਵਿੱਚ ਉਦੋਂ ਬੁਲੰਦ ਹੋਈ ਜਦੋਂ ਮਜ਼ਦੂਰ ਸੜਕਾਂ ‘ਤੇ ਉਤਰ ਆਏ।
1886 ਤੋਂ ਪਹਿਲਾਂ, ਅਮਰੀਕਾ ਵਿੱਚ ਇੱਕ ਅੰਦੋਲਨ ਸ਼ੁਰੂ ਹੋਇਆ ਸੀ, ਜਿਸ ਵਿੱਚ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਅਤੇ ਹੜਤਾਲ ਸ਼ੁਰੂ ਕੀਤੀ। ਅੰਦੋਲਨ ਦਾ ਕਾਰਨ ਮਜ਼ਦੂਰਾਂ ਦੇ ਕੰਮ ਦੇ ਘੰਟੇ ਸਨ। ਉਨ੍ਹਾਂ ਦਿਨਾਂ ਵਿੱਚ ਮਜ਼ਦੂਰ 15-15 ਘੰਟੇ ਕੰਮ ਕਰਦੇ ਸਨ। ਅੰਦੋਲਨ ਦੌਰਾਨ ਪੁਲਿਸ ਨੇ ਮਜ਼ਦੂਰਾਂ ‘ਤੇ ਗੋਲੀਬਾਰੀ ਕੀਤੀ ਜਿਸ ਵਿੱਚ ਕਈ ਮਜ਼ਦੂਰਾਂ ਦੀਆਂ ਜਾਨਾਂ ਗਈਆਂ ਅਤੇ ਕਈ ਜ਼ਖਮੀ ਹੋ ਗਏ ਸਨ।
ਮਜ਼ਦੂਰ ਦਿਵਸ ਦਾ ਇਤਿਹਾਸ ਮਜ਼ਦੂਰਾਂ ਦੀ ਕੁਰਬਾਨੀ, ਏਕਤਾ ਅਤੇ ਨਿਆਂ ਲਈ ਲੜਾਈ ਦਾ ਪ੍ਰਤੀਕ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਅੱਜ ਦੇ ਬਹੁਤ ਸਾਰੇ ਕਿਰਤ ਵਿਸ਼ੇਸ਼ ਅਧਿਕਾਰ – ਜਿਵੇਂ ਕਿ 8 ਘੰਟੇ ਦਾ ਕੰਮ-ਦਿਨ – ਪਿਛਲੀਆਂ ਲਹਿਰਾਂ ਦਾ ਨਤੀਜਾ ਹਨ। 1 ਮਈ ਨੂੰ, ਇਹ ਦਿਨ ਦੁਨੀਆ ਭਰ ਦੇ ਮਜ਼ਦੂਰਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ।