ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਹੁਣ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਸਤਲੁਜ ਦਰਿਆ ਤੋਂ ਪਾਈਪਾਂ ਰਾਹੀਂ ਪਾਣੀ ਨੂੰ ਸ਼ਹਿਰ ਤੱਕ ਲਿਆਉਣ ਅਤੇ ਪੀਣ ਯੋਗ ਬਣਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਹੈ|ਜੋ ਕਿ ਸ਼ਹਿਰਵਾਸੀਆਂ ਲਈ ਚੰਗੀ ਖਬਰ ਹੈ| ਇਸ ਪ੍ਰੋਜੈਕਟ ਤਹਿਤ ਪਾਣੀ ਦੀ ਸਮੱਸਿਆਵਾਂ ਨੂੰ ਕਾਫੀ ਹੱਦ ਤਕ ਹੱਲ ਕੀਤਾ ਜਾ ਸਕਦਾ ਹੈ|
ਪਰ ਇਸਦੇ ਨਾਲ ਹੀ ਸ਼ਹਿਰਵਾਸੀਆਂ ਨੂੰ ਕਈ ਮਹੀਨਿਆਂ ਤੱਕ ਹੁਣ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ| ਮਹਾਵੀਰ ਮਾਰਗ ‘ਤੇ ਭਾਰੀ ਆਵਾਜਾਈ ਟਰੈਫਿਕ ਜਾਮ ਰਹਿੰਦਾ ਹੈ|ਜਲਦ ਹੀ ਡਾ.ਅੰਬੇਡਕਰ ਚੌਂਕ ਤੋਂ ਕਪੂਰਥਲਾ ਚੌਕ ਤੱਕ ਖੁਦਾਈ ਵੀ ਸ਼ੁਰੂ ਕੀਤੀ ਜਾਵੇਗੀ। ਸ਼ਹਿਰ ਦੀਆਂ 50 ਕਿਲੋਮੀਟਰ ਲੰਬੀਆਂ ਮੁੱਖ ਸੜਕਾਂ ਨੂੰ ਛੇ ਵੱਖ-ਵੱਖ ਥਾਵਾਂ ‘ਤੇ ਇੱਕੋ ਸਮੇਂ ਪੁੱਟਣ ਦਾ ਕੰਮ ਸ਼ੁਰੂ ਹੋ ਗਿਆ ਹੈ|
ਦੱਸ ਦੇਈਏ ਕਿ ਮੇਅਰ ਵਿਨੀਤ ਧੀਰ ਨੇ ਠੇਕੇਦਾਰ ਕੰਪਨੀ L&T ਨੂੰ ਨਿਯੁਕਤ ਕੀਤਾ ਹੈ। ਸ਼ਹਿਰ ਦੀਆਂ ਸਾਰੀਆਂ ਸੜਕਾਂ ਪੁੱਟਣ ਅਤੇ ਪਾਈਪਾਂ ਵਿਛਾਉਣ ਦਾ ਕੰਮ 30 ਜੂਨ, 2025 ਤੱਕ ਪੂਰਾ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਸ ਪ੍ਰੋਜੈਕਟ ਤਹਿਤ ਕੁੱਲ 98 ਕਿਲੋਮੀਟਰ ਸੜਕਾਂ ‘ਤੇ ਪਾਈਪਾਂ ਵਿਛਾਈਆਂ ਜਾਣੀਆਂ ਹਨ, ਪਰ ਹੁਣ ਤੱਕ ਸਿਰਫ਼ 50-52 ਕਿਲੋਮੀਟਰ ਸੜਕਾਂ ‘ਤੇ ਹੀ ਕੰਮ ਪੂਰਾ ਹੋਇਆ ਹੈ। ਇਹ ਪ੍ਰੋਜੈਕਟ 30 ਮਹੀਨਿਆਂ ਦੀ ਸਮਾਂ ਸੀਮਾ ਨਾਲ ਸ਼ੁਰੂ ਕੀਤਾ ਗਿਆ ਸੀ, ਪਰ ਕਈ ਸਾਲਾਂ ਬਾਅਦ ਵੀ ਅੱਧਾ ਕੰਮ ਵੀ ਨਹੀਂ ਹੋਇਆ। ਇਸ ਦੇਰੀ ਕਾਰਨ ਕੰਪਨੀ ਨੂੰ ਪਹਿਲਾਂ 4.65 ਕਰੋੜ ਜੁਰਮਾਨਾ ਲਗਾਇਆ ਗਿਆ ਅਤੇ ਬਾਅਦ ਵਿੱਚ 9.30 ਕਰੋੜ ਰੁਪਏ ਲਗਾਇਆ ਗਿਆ। ਇਸ ਦੇ ਬਾਵਜੂਦ ਪ੍ਰੋਜੈਕਟ ਦੀ ਗਤੀ ਧੀਮੀ ਹੈ।
ਸ਼ਹਿਰ ਦੀਆਂ ਇਹ ਮੁੱਖ ਸੜਕਾਂ ਪ੍ਰੋਜੈਕਟ ਅਧੀਨ ਗੁਰੂ ਰਵਿਦਾਸ ਚੌਕ ਤੋਂ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਪਿੱਛੇ ਤੱਕ, ਮਾਡਲ ਟਾਊਨ ਵਾਟਰ ਟੈਂਕ ਤੋਂ,ਮੈਨਬਰੋ ਚੌਕ ਤੱਕ,ਮਾਨਬਰੋ ਚੌਕ ਤੋਂ ਗੁਰੂ ਰਵਿਦਾਸ ਚੌਕ ਤੱਕ, ਦੀਪ ਨਗਰ, ਅਰਮਾਨ ਨਗਰ, ਦਾਦਾ ਕਲੋਨੀ ,ਡੀਏਵੀ ਕਾਲਜ ਦੇ ਨੇੜੇ,ਵੇਰਕਾ ਮਿਲਕ ਪਲਾਂਟ ਪੁੱਟੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਬਸਤੀ ਬਾਵਾ ਖੇਲ ਦੇ ਪਿੱਛੇ ਛੋਟੀ ਸੂਏ ਦੇ ਨਾਲ-ਨਾਲ ਪਾਈਪਾਂ ਵਿਛਾਉਣ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ। ਇਹ ਪਾਈਪ ਚੂਨਾ ਭੱਟੀ ਰੋਡ ਤੋਂ ਆਰੀਆ ਨਗਰ ਰਾਹੀਂ ਸ਼ੀਤਲ ਨਗਰ ਦੇ ਰਸਤੇ ਡੀ.ਏ.ਵੀ.ਕਾਲਜ ਤੱਕ ਜੁੜਿਆ ਜਾਵੇਗਾ|