View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 14 ਅਪ੍ਰੈਲ ਅੱਜ ਤੋਂ ਸ਼ੁਰੂ ਹੋ ਗਈ ਹੈ। ਹਰ ਸਾਲ ਗਰਮੀਆਂ ਵਿੱਚ ਅਮਰਨਾਥ ਯਾਤਰਾ ਹੁੰਦੀ ਹੈ | ਦੱਸ ਦੇਈਏ ਕਿ ਇਸ ਵਾਰ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਤੇ 9 ਅਗਸਤ ਤੱਕ ਜਾਰੀ ਰਹੇਗੀ। ਯਾਨੀ ਇਸ ਵਾਰ ਅਮਰਨਾਥ ਯਾਤਰਾ 38 ਦਿਨ ਜਾਰੀ ਰਹੇਗੀ। 

ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਕਾਫ਼ੀ ਆਸਾਨ ਹੈ।

ਔਨਲਾਈਨ ਅਰਜ਼ੀ

-ਇਸਦੇ ਲਈ ਪਹਿਲਾਂ ਵੈੱਬਸਾਈਟ jksasb.nic.in ‘ਤੇ ਜਾਣਾ ਪਵੇਗਾ।

-ਵੈੱਬਸਾਈਟ ‘ਤੇ ਜਾ ਕੇ ਰਜਿਸਟ੍ਰੇਸ਼ਨ ਫਾਰਮ ਭਰ ਸਕਦੇ ਹੋ।

-ਇਸ ਸਮੇਂ ਦੌਰਾਨ ਤੁਹਾਨੂੰ ਪਛਾਣ ਪੱਤਰ ਦੇ ਤੌਰ ‘ਤੇ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ, ਵੋਟਰ ਆਈਡੀ ਕਾਰਡ, ਪਾਸਪੋਰਟ ਜਾਂ ਹੋਰ ਦਸਤਾਵੇਜ਼ਾਂ ਦੀ ਜ਼ਰੂਰਤ ਪਵੇਗੀ ।

-ਯਾਤਰਾ ਲਈ ਤੁਹਾਨੂੰ ਸ਼ਰਾਈਨ ਬੋਰਡ ਦੁਆਰਾ ਪ੍ਰਵਾਨਿਤ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਲੈਣਾ ਚਾਹੀਦਾ ਹੈ।

-ਰਜਿਸਟ੍ਰੇਸ਼ਨ ਫੀਸ ਵਜੋਂ 150 ਰੁਪਏ ਜਮ੍ਹਾ ਕਰਵਾਉਣੇ ਪੈਣਗੇ।

-ਰਜਿਸਟ੍ਰੇਸ਼ਨ ਫੀਸਾਂ ਬਦਲ ਸਕਦੀਆਂ ਹਨ। ਫਾਰਮ ਭਰਨ ਤੋਂ ਬਾਅਦ ਤੁਹਾਨੂੰ ਯਾਤਰਾ ਪਰਮਿਟ ਦੀ ਇੱਕ ਸਾਫਟ ਕਾਪੀ ਮਿਲੇਗੀ।

-ਇਸਦਾ ਇੱਕ ਪ੍ਰਿੰਟਆਊਟ ਲੈਣਾ ਪਵੇਗਾ ਅਤੇ ਯਾਤਰਾ ਲਈ ਇਸਨੂੰ ਆਪਣੇ ਕੋਲ ਰੱਖਣਾ ਪਵੇਗਾ।

ਔਫਲਾਈਨ ਐਪਲੀਕੇਸ਼ਨ

ਅਮਰਨਾਥ ਯਾਤਰਾ ਲਈ ਔਫਲਾਈਨ ਵੀ ਰਜਿਸਟਰ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਬੈਂਕ (ਪੰਜਾਬ ਨੈਸ਼ਨਲ ਬੈਂਕ, ਜੰਮੂ ਅਤੇ ਕਸ਼ਮੀਰ ਬੈਂਕ, ਯੈੱਸ ਬੈਂਕ ਅਤੇ ਐਸਬੀਆਈ ਬੈਂਕ) ਤੋਂ ਯਾਤਰਾ ਫਾਰਮ ਪ੍ਰਾਪਤ ਕਰਨਾ ਪਵੇਗਾ | ਇਸ ਤੋਂ ਬਾਅਦ ਤੁਹਾਨੂੰ ਆਪਣਾ ਮੈਡੀਕਲ ਸਰਟੀਫਿਕੇਟ ਦਿਖਾਉਣਾ ਪਵੇਗਾ ਅਤੇ ਫਾਰਮ ਭਰ ਕੇ ਉੱਥੇ ਜਮ੍ਹਾ ਕਰਨਾ ਪਵੇਗਾ।

ਇਸ ਤਰ੍ਹਾਂ ਤੁਹਾਨੂੰ ਯਾਤਰਾ ਪਰਮਿਟ ਮਿਲ ਜਾਵੇਗਾ। ਮੈਡੀਕਲ ਸਰਟੀਫਿਕੇਟ ਪ੍ਰਾਪਤ ਕਰਨ ਲਈ, ਤੁਹਾਨੂੰ SASB ਵੈੱਬਸਾਈਟ ‘ਤੇ ਅਧਿਕਾਰਤ ਡਾਕਟਰਾਂ ਅਤੇ ਹਸਪਤਾਲਾਂ ਦੀ ਸੂਚੀ ਮਿਲੇਗੀ। ਕਿਸੇ ਪ੍ਰਾਈਵੇਟ ਡਾਕਟਰ ਦੁਆਰਾ ਬਣਾਇਆ ਗਿਆ ਸਰਟੀਫਿਕੇਟ ਵੈਧ ਨਹੀਂ ਹੋਵੇਗਾ।

ਇਸ ਉਮਰ ਦੇ ਸ਼ਰਧਾਲੂਆਂ ਨੂੰ ਯਾਤਰਾ ਕਰਨ ਦਾ ਮਿਲੇਗਾ ਮੌਕਾ

ਤੁਹਾਨੂੰ ਦੱਸ ਦੇਈਏ ਕਿ ਅਮਰਨਾਥ ਯਾਤਰਾ ਲਈ ਉਮਰ ਸੀਮਾ ਤੈਅ ਕੀਤੀ ਗਈ ਹੈ। ਯਾਤਰਾ ‘ਤੇ ਜਾਣ ਵਾਲੇ ਵਿਅਕਤੀ ਦੀ ਘੱਟੋ-ਘੱਟ ਉਮਰ 13 ਸਾਲ ਤੋਂ 75 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਛੇ ਮਹੀਨਿਆਂ ਤੋਂ ਵੱਧ ਗਰਭਵਤੀ ਔਰਤਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਅਮਰਨਾਥ ਧਾਮ ਦਾ ਰੂਟ

ਬਾਬਾ ਅਮਰਨਾਥ ਧਾਮ ਦੀ ਯਾਤਰਾ ਦੋ ਮੁੱਖ ਰਸਤਿਆਂ ਰਾਹੀਂ ਕੀਤੀ ਜਾਂਦੀ ਹੈ। ਇਸਦਾ ਪਹਿਲਾ ਰਸਤਾ ਪਹਿਲਗਾਮ ਤੋਂ ਹੈ ਅਤੇ ਦੂਜਾ ਸੋਨਮਰਗ ਬਾਲਟਾਲ ਤੋਂ। ਇਸ ਦੇ ਨਾਲ ਹੀ, ਸ਼ਰਧਾਲੂਆਂ ਨੂੰ ਇਹ ਰਸਤਾ ਪੈਦਲ ਹੀ ਪਾਰ ਕਰਨਾ ਪੈਂਦਾ ਹੈ। ਪਹਿਲਗਾਮ ਤੋਂ ਅਮਰਨਾਥ ਦੀ ਦੂਰੀ ਲਗਭਗ 28 ਕਿਲੋਮੀਟਰ ਹੈ। ਇਹ ਰਸਤਾ ਥੋੜ੍ਹਾ ਸੌਖਾ ਅਤੇ ਵਧੇਰੇ ਸੁਵਿਧਾਜਨਕ ਹੈ। ਜਦੋਂ ਕਿ ਬਾਲਟਾਲ ਤੋਂ ਅਮਰਨਾਥ ਦੀ ਦੂਰੀ ਲਗਭਗ 14 ਕਿਲੋਮੀਟਰ ਹੈ, ਇਹ ਰਸਤਾ ਪਹਿਲੇ ਰਸਤੇ ਨਾਲੋਂ ਵਧੇਰੇ ਔਖਾ ਹੈ।

ਧਿਆਨ ਵਿੱਚ ਰੱਖਣਯੋਗ ਗੱਲਾਂ

ਅਮਰਨਾਥ ਯਾਤਰਾ ਦੌਰਾਨ, ਮੈਡੀਕਲ ਸਰਟੀਫਿਕੇਟ, 4 ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ, RFID ਕਾਰਡ, ਯਾਤਰਾ ਅਰਜ਼ੀ ਫਾਰਮ ਆਪਣੇ ਨਾਲ ਰੱਖੋ। ਇਸ ਦੇ ਨਾਲ ਹੀ, ਸਰੀਰਕ ਤੰਦਰੁਸਤੀ ਲਈ, ਹਰ ਰੋਜ਼ 4 ਤੋਂ 5 ਕਿਲੋਮੀਟਰ ਪੈਦਲ ਚੱਲਣ ਦਾ ਅਭਿਆਸ ਕਰੋ।  ਯੋਗਾ ਅਤੇ ਕਸਰਤ ਕਰੋ।

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਤਰਨਤਾਰਨ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ

|

|

|

ਖਬਰਿਸਤਾਨ ਨੈੱਟਵਰਕ- ਫਰੀਦਾਬਾਦ ਦੇ ਬੱਲਭਗੜ੍ਹ ਤੋਂ ਇੱਕ ਦਿਲ ਦਹਿਲਾ ਦੇਣ

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ ਸਮਰਾਲਾ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਇੱਕ ਵਾਰ ਫਿਰ ਕਿਸਾਨਾਂ ਨੇ ਲਾਡੋਵਾਲ

|

|

|

ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਏਟੀਐੱਮ ਦੇ ਬਾਹਰ

|

|

|

ਖਬਰਿਸਤਾਨ ਨੈੱਟਵਰਕ- ਬਾਰਡਰ-2 ਫਿਲਮ ਬੀਤੇ ਦਿਨੀਂ ਰਿਲੀਜ਼ ਹੋ ਚੁੱਕੀ ਹੈ।

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ ਪਿੰਡ ਤਲਵਾੜਾ ਵਿੱਚ ਇੱਕ MBA ਵਿਦਿਆਰਥੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਭਾਰੀ ਮੀਂਹ ਸ਼ਹਿਰ ਵਿੱਚ ਕਈ ਥਾਵਾਂ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਅਧੀਨ ਪੈਂਦੀ ਸਰਹਿੰਦ ਰੇਲਵੇ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ