ਖਬਰਿਸਤਾਨ ਨੈੱਟਵਰਕ- ਸਰਕਾਰੀ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਪੰਜਾਬ ਟਰਾਂਸਪੋਰਟ ਵਿਭਾਗ ਨੇ ਹਾਜ਼ਰੀ ਨਿਯਮਾਂ ਵਿਚ ਬਦਲਾਅ ਕੀਤਾ ਹੈ। ਦੱਸ ਦੇਈਏ ਕਿ ਕਰਮਚਾਰੀਆਂ ਦੀ ਹਾਜ਼ਰੀ ਦੇ ਨਿਯਮ ਬਦਲ ਗਏ ਹਨ। ਹੁਣ ਬਾਇਓਮੈਟ੍ਰਿਕ ਰਾਹੀਂ ਕਰਮਚਾਰੀਆਂ ਦੀ ਹਾਜ਼ਰੀ ਲੱਗੇਗੀ।
M Seva App ਰਾਹੀਂ ਦਫ਼ਤਰ ‘ਚ ਹਾਜ਼ਰੀ ਲੱਗੇਗੀ
ਅੱਜ ਤੋਂ M Seva App ਰਾਹੀਂ ਦਫ਼ਤਰ ‘ਚ ਹਾਜ਼ਰੀ ਲੱਗਿਆ ਕਰੇਗੀ। ਦੱਸ ਦੇਈਏ ਕਿ ਪਹਿਲਾਂ ਰਜਿਸਟਰ ਰਾਹੀਂ ਹਾਜ਼ਰੀ ਲੱਗਦੀ ਸੀ। ਹੁਣ ਹਾਜ਼ਰੀ ਲਈ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਹਾਜ਼ਰੀ ਲੱਗੇਗੀ। ਸਮੇਂ ਸਿਰ ਦਫ਼ਤਰ ਨਾ ਪਹੁੰਚਣ ‘ਤੇ ਕਰਮਚਾਰੀਆਂ ਦੀ ਤਨਖ਼ਾਹ ਵਿਚ ਕਟੌਤੀ ਕੀਤੀ ਜਾਵੇਗੀ।