ਖ਼ਬਰਿਸਤਾਨ ਨੈੱਟਵਰਕ: ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਗੋਲਡ ਸਟਾਰ ਜਿਮ ਬੰਗਾ ਦੇ ਸਹਿਯੋਗ ਨਾਲ 28ਵੇਂ ਮਿਸਟਰ ਨਵਾਂਸ਼ਹਿਰ ਅਤੇ ਕਲਾਸਿਕ ਮਿਸਟਰ ਪੰਜਾਬ ਦੇ ਮੁਕਾਬਲੇ ਸਿੱਖ ਨੈਸ਼ਨਲ ਕਾਲਜ ਦੇ ਭਾਈ ਗੁਰਦਾਸ ਹਾਲ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ ਮਿਸਟਰ ਨਵਾਂਸ਼ਹਿਰ ਦਾ ਖਿਤਾਬ ਬਾਡੀ ਬਿਲਡਰ ਹਰਸ਼ ਢਿੱਲੋਂ ਨੇ ਜਿੱਤਿਆ ਅਤੇ ਇਨਾਮੀ ਰਾਸ਼ੀ 5100 ਨਗਦ ਤੇ ਟਰਾਫੀ ਦਿਤੀ ਗਈ।ਜਦੋਂ ਕਿ ਮਿਸਟਰ ਪੰਜਾਬ ਕਲਾਸਿਕ ਦਾ ਖਿਤਾਬ ਸੰਗਰੂਰ ਦੇ ਜਗਜੀਤ ਸਿੰਘ ਨੇ ਜਿੱਤਿਆ।
ਬਾਡੀ ਬਿਲਡਰ ਜਗਜੀਤ ਸਿੰਘ ਨੂੰ ਸਟੇਟ ਬਾਡੀ ਬਿਲਡਿੰਗ ਕੱਪ ਦੇ ਨਾਲ-ਨਾਲ 31000 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਅੰਤਰਰਾਸ਼ਟਰੀ ਬਾਡੀ ਬਿਲਡਰ ਪ੍ਰੇਮ ਚੰਦ ਡੇਂਗਰਾ, ਭਾਜਪਾ ਆਗੂ ਸੰਜੀਵ ਭਾਰਦਵਾਜ, ਹਰਭਜਨ ਸਿੰਘ ਅਤੇ ਸੋਹਣ ਸਿੰਘ ਪਰਮਾਰ ਨੇ ਸਾਂਝੇ ਤੌਰ ‘ਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡੇ।ਇਸ ਮੁਕਾਬਲੇ ਦਾ ਉਦਘਾਟਨ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਕੀਤਾ। ਇੱਕ ਰੋਜ਼ਾ ਮੁਕਾਬਲੇ ਦੇ ਵੱਖ-ਵੱਖ ਵਰਗਾਂ ਦੇ ਜੇਤੂਆਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਂਸਲ, ਗੁਰਨਿੰਦਰ ਸਿੰਘ ਲਾਇਲ ਨੇ ਦੱਸਿਆ ਕਿ ਗੋਲਡ ਸਟਾਰ ਕਲਾਸਿਕ ਮਿਸਟਰ ਪੰਜਾਬ ਮੁਕਾਬਲੇ ਦੇ ਜੇਤੂਆਂ ਵਿੱਚੋਂ ਕਪੂਰਥਲਾ ਦੇ ਵਿਜੇ ਕੁਮਾਰ ਨੇ ਪਹਿਲਾ ਸਥਾਨ, ਯਮੁਨਾ ਨਗਰ( ਹਰਿਆਣਾ) ਦੇ ਅਮਨ ਕੁਮਾਰ ਨੇ ਦੂਜਾ ਸਥਾਨ, ਜੰਮੂ ਰਾਜ ਦੇ ਜਤਿਨ ਗੁਪਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਮੋਗਾ ਦਾ ਮਨਪ੍ਰੀਤ ਮਾਸਟਰ ਗੋਲਡ ਸਟਾਰ ਕਲਾਸਿਕ ਮਿਸਟਰ ਪੰਜਾਬ ਖਿਤਾਬ ਲਈ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਬਣਿਆ ਅਤੇ ਫਿਰੋਜ਼ਪੁਰ ਦਾ ਸੰਦੀਪ ਕੁਮਾਰ ਪਹਿਲਾ ਉਪ ਜੇਤੂ ਬਣਿਆ। ਬਠਿੰਡਾ ਦੇ ਕ੍ਰਿਸ਼ਨ ਕੁਮਾਰ ਤੀਜੇ ਸਥਾਨ ‘ਤੇ ਰਹੇ।
ਇਸ ਮੌਕੇ ‘ਤੇ ਵਨੀਤ ਆਨੰਦ ਸ਼ਰਮਾ ਵਿਨੀਤ ਮੋਹਨ ਲਾਲ, ਸੰਦੀਪ ਕੁਮਾਰ ਸੋਹਣ ਸਿੰਘ ਪਰਮਾਰ, ਹਰਭਜਨ ਸਿੰਘ, ਸੰਜੀਵ ਭਾਰਦਵਾਜ, ਹਰਵਿੰਦਰ ਸਿੰਘ ਸਰਹਾਲ ਜੀਤ ਭਾਟੀਆ, ਰੇਸ਼ਮ ਫਰਾਲਾ, ਅਮਿਤ ਵਸ਼ਿਸ਼ਟ, ਸਿਕੰਦਰ, ਪਰਮਿੰਦਰ ਸਿੰਘ ਕਾਹਮਾ, ਮਿੱਕੀ ਤਲਵਾੜ, ਗੌਤਮ, ਦਿਲਬਾਗੀ, ਗੁਰਪ੍ਰੀਤ ਸਿੰਘ ਲਾਲੀ, ਬਿਪਨ ਕੁਮਾਰ, ਕ੍ਰਿਸ਼ਨ ਅੱਪਰਾ, ਚੱਢਾ ਮਜਾਰੀ ਅਸ਼ੋਕ ਕੁਮਾਰ, ਸਾਬਰ ,ਯੁਵਰਾਜ, ਵਿਸ਼ਾਲ ਕੁਮਾਰ, ਅਮਨਪ੍ਰੀਤ ਲੁਧਿਆਣਾ, ਹਰਭਜਨ ਸਿੰਘ, ਅਵਤਾਰ ਸਿੰਘ ਭੋਲਾ, ਬਾਗੀ ਅੰਮ੍ਰਿਤ ਮੋਰਾਂਵਾਲੀ, ਰਣਜੀਤ ਸਿੰਘ ਪਾਬਲਾ, ਹਰਸ਼ਿਤ ਕੁਮਾਰ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਸੰਤ ਰੰਧਾਵਾ, ਰਿਪਨ ਕੁਮਾਰ, ਮਨਪ੍ਰੀਤ ਸਿੰਘ, ਅਰਮਾਨ ਸਿੰਘ, ਕਮਲਜੀਤ ਸਿੰਘ, ਅਮਿਤ ਭਾਂਬੀ, ਪ੍ਰਦੀਪ ਸ਼ਰਮਾ, ਜਗਤ ਲੁਧਿਆਣਵੀ ਜਗਦੀਸ਼ ਅਚਾਰੀਆ , ਬਾਬਾ ਹਰਲੀਨ, ਅਮਿਤ ਵਸ਼ਿਸ਼ਟ, ਗੁਰਪ੍ਰੀਤ ਕੌਰ, ਕੈਪਟਨ ਜੋਦਾ, ਮੋਨਿਕਾ, ਸੰਗੀਤਾ, ਅਨਿਲ ਕੁਮਾਰ, ਯੁਗੇਸ਼ ਕੁਮਾਰ, ਕੁਲਬੀਰ ਸਿੰਘ, ਅਮਨ, ਪੰਕਜ ਜਗਜੀਤ, ਸਿਕੰਦਰ ਸਿੰਘ, ਸੰਜੂ, ਸ਼ਬੀਰ, ਸਤਬੀਰ ਸਿੰਘ, ਸੰਨੀ ਵਿਸ਼ਾਲ ਰਾਣਾ ਹਾਜ਼ਰ ਸਨ।