ਖ਼ਬਰਿਸਤਾਨ ਨੈੱਟਵਰਕ: ਬਟਾਲਾ ‘ਚ ਇੱਕ ਪੁਲਿਸ ਸਟੇਸ਼ਨ ‘ਚ ਧਮਾਕਾ ਹੋਣ ਦੀ ਖ਼ਬਰ ਹੈ। ਹਾਲਾਂਕਿ, ਪੁਲਿਸ ਅਧਿਕਾਰੀ ਇਸ ਸਬੰਧ ‘ਚ ਕੋਈ ਵੀ ਪੁਸ਼ਟੀ ਨਹੀਂ ਕਰ ਰਹੇ ਹਨ। ਪਰ ਸੂਤਰਾਂ ਅਨੁਸਾਰ, ਨੇੜੇ-ਤੇੜੇ ਦੇ ਲੋਕਾਂ ਨੇ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਪੁਲਿਸ ਨੂੰ ਇਲਾਕੇ ਦੀ ਜਾਂਚ ਕਰਦੇ ਦੇਖਿਆ ਗਿਆ।
ਪੁਲਿਸ ਜਾਂਚ ‘ਚ ਜੁਟੀ
ਧਮਾਕਿਆਂ ਦੀ ਆਵਾਜ਼ ਇੰਨੀ ਉੱਚੀ ਸੀ ਕਿ ਲੋਕ ਨੀਂਦ ਤੋਂ ਜਾਗ ਪਏ। ਇਸ ਦੌਰਾਨ, ਪੁਲਿਸ ਇਸ ਸਬੰਧ ਵਿੱਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਕਰ ਰਹੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ‘ਚ ਚੁੱਪੀ ਧਾਰ ਕੇ ਜਾਂਚ ਵਿੱਚ ਰੁੱਝੀ ਹੋਈ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਕਈ ਪੁਲਿਸ ਚੌਕੀਆਂ ‘ਤੇ ਬਲਾਸਟ ਹੋ ਚੁੱਕੇ ਹਨ| ਪੰਜਾਬ ਅਤੇ ਹਰਿਆਣਾ ਵਿੱਚ ਲਗਭਗ 15 ਅਜਿਹੇ ਹਮਲੇ ਹੋਏ ਹਨ। ਜਿਸ ‘ਚ ਪੁਲਿਸ ਥਾਣਿਆਂ, ਪੁਲਿਸ ਚੌਕੀਆਂ ਅਤੇ ਕੁਝ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ।