ਬਾਰ ਐਸੋਸੀਏਸ਼ਨ ਫ਼ਿਲੌਰ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਨਿਫਾ ਦੇ ਸਹਿਯੋਗ ਨਾਲ ਲਗਾਇਆ ਗਿਆ | ਜਿਸ ਵਿੱਚ ਵਕੀਲ ਸਾਹਿਬਾਨ ਕਲਰਕ ਸਾਹਿਬਾਨ ਅਤੇ ਆਮ ਪਬਲਿਕ ਨੇ ਖੂਨਦਾਨ ਵਿੱਚ ਵੱਧ ਚੜ ਕੇ ਹਿੱਸਾ ਲਿਆ| ਇਸ ਮੌਕੇ ‘ਤੇ ਬੋਲਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਆਜ਼ਾਦੀ ਦੇ ਘੁਲਾਟੀਆਂ ਨੂੰ ਹਮੇਸ਼ਾ ਸਿਜਦਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਉਪਰਾਲੇ ਲਗਾਤਾਰ ਕਰਨੇ ਚਾਹੀਦੇ ਹਨ ਤਾਂ ਕਿ ਇੱਕ ਚੰਗਾ ਸਮਾਜ ਸਿਰਜਿਆ ਜਾਵੇ । ਇਸ ਮੌਕੇ ਤੇ ਗੌਰਵ ਸਾਗਰ ਮੀਤ ਪ੍ਰਧਾਨ ,ਪੰਕਜ ਸ਼ਰਮਾ ਜੁਆਇੰਟ ਸਕੱਤਰ, ਨਵਜੋਤ ਸਿੰਘ ਖਹਿਰਾ, ਅਜੇ ਫਿਲੌਰ, ਅਕਾਸ਼ਦੀਪ ਅਗਨੀਹੋਤਰੀ, ਗੌਰਵ ਕੌਸ਼ਲ ਦਿਨੇਸ਼ ਲੱਖਣਪਾਲ, ਗੁਰਦੀਪ ਸਿੰਘ, ਹਰਮਿੰਦਰ ਸਿੰਘ ਸੈਣੀ ਬਬਲੀਨ ਸਰਾਂ, ਅਸ਼ਵਨੀ ਕੁਮਾਰ ਬੋਪਾਰਾਏ, ਮੈਡਮ ਸੁਧਾ ਵਿਜ, ਰਿਸ਼ੂ ਗੁਪਤਾ, ਵਿਸ਼ਾਲ ਗੁਪਤਾ, ਬਲਦੀਪ ਅਪਰਾ, ਪ੍ਰਭਜੋਤ ਸਿੱਧੂ, ਰੋਹਿਤ, ਰਜੇਸ਼ ਕੁਮਾਰ, ਅਮਿਤ ਭਾਰਦਵਾਜ, ਚੰਦਨ ਗੁਪਤਾ, ਗੁਰਜੰਟ ਸਿੰਘ, ਅਮਰਦੀਪ, ਨਿਤੀਸ਼ ਕਪਿਲਾ , ਮੰਗਲ ਸਿੰਘ ਆਦਿ ਮੈਂਬਰਾਨ ਅਤੇ ਕਲਰਕ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਮਾਣਯੋਗ ਜੱਜ ਸਾਬ ਮੀਨਾਕਸੀ ਗੁਪਤਾ, ਐਸਡੀਐਮ , ਮੁਕੇਸ਼ ਸਿੰਗਲਾ, ਜੇਐਮਆਈਸੀ, ਹਰਸਿਮਰਤ ਕੌਰ ਜੇਐਮਆਈਸੀ, ਗੌਰਵ ਕੁਮਾਰ ਸ਼ਰਮਾ ਜੇਐਮਆਈਸੀ ਉਚੇਚੇ ਤੌਰ ‘ਤੇ ਪੰਹੁਚੇ|