ਪੰਜਾਬੀ ਗਾਇਕ ਅਰਜੁਨ ਢਿੱਲੋਂ ਦੇ ਚੰਡੀਗੜ੍ਹ ਪੀਯੂ ‘ਚ ਸ਼ੋਅ ਰੱਦ ਹੋ ਗਿਆ ਹੈ| ਯੂਨੀਵਰਸਿਟੀ ‘ਚ ਜ਼ਿਆਦਾ ਭੀੜ ਹੋਣ ਕਾਰਨ, ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਨੇ ਸ਼ੋਅ ਨੂੰ ਰੱਦ ਕਰ ਦਿੱਤਾ ਸੀ। ਪੰਜਾਬ ਯੂਨੀਵਰਸਿਟੀ ‘ਚ ਤਿੰਨ ਦਿਨਾਂ ਲਈ ਝੰਕਾਰ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ। ਪੰਜਾਬੀ ਗਾਇਕ ਅਰਜੁਨ ਢਿੱਲੋਂ ਦਾ ਤਿਉਹਾਰ ਦੇ ਤੀਜੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚਣਾ ਸੀ।
ਦੱਸ ਦੇਈਏ ਕਿ ਗਾਇਕ ਝੰਕਾਰ ਫੈਸਟੀਵਲ ਦੇ ਆਖਰੀ ਦਿਨ ਆਪਣਾ ਸ਼ੋਅ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਹੁੰਚ ਰਹੇ ਸਨ। ਜਿਸ ਕਾਰਨ ਪੰਜਾਬ ਯੂਨੀਵਰਸਿਟੀ ਵਿਖੇ ਲੋੜ ਤੋਂ ਵੱਧ ਭੀੜ ਇਕੱਠੀ ਹੋ ਗਈ। ਇੰਨਾ ਹੀ ਨਹੀਂ, ਵਾਹਨਾਂ ਵਿੱਚ ਲੋਕਾਂ ਦੇ ਆਉਣ ਕਾਰਨ ਯੂਨੀਵਰਸਿਟੀ ਦੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਟ੍ਰੈਫਿਕ ਜਾਮ ਹੋ ਗਿਆ। ਪੰਜਾਬ ਯੂਨੀਵਰਸਿਟੀ ਦੇ ਨਾਲ ਪੀ.ਜੀ.ਆਈ.ਹੈ। ਜਿੱਥੇ ਐਮਰਜੈਂਸੀ ਮਰੀਜ਼ ਆਉਂਦੇ-ਜਾਂਦੇ ਰਹਿੰਦੇ ਹਨ। ਪਰ ਲਗਾਤਾਰ ਟ੍ਰੈਫਿਕ ਜਾਮ ਕਾਰਨ ਉਨ੍ਹਾਂ ਸੜਕਾਂ ‘ਤੇ ਵੀ ਲੰਮਾ ਜਾਮ ਸੀ। ਜਿਸ ਕਾਰਨ ਸ਼ੋਅ ਰੱਦ ਕਰ ਦਿੱਤਾ ਗਿਆ|
ਗਾਇਕ ਨੇ ਸ਼ੋਸ਼ਲ ਮੀਡੀਆ ‘ਤੇ ਵਿਡੀਉ ਜਾਰੀ ਕਰ ਕਿਹਾ ਕਿ ਪ੍ਰਸ਼ਾਸਨ ਨੇ ਬਿਹਤਰ ਪ੍ਰਬੰਧਾਂ ਨਾਲ ਸ਼ੋਅ ਦੁਬਾਰਾ ਕਰਵਾਉਣ ਲਈ ਕਿਹਾ ਹੈ। ਨਵੀਂ ਤਾਰੀਖ਼ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ, ਜਲਦੀ ਮਿਲਦੇ ਹਾਂ।”