ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ’ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੁਧਿਆਣਾ ਪਹੁੰਚੇ| ਵਰਕਰਾਂ ਨੇ ਢੋਲ ਦੀ ਤਾਲ ‘ਤੇ ਮਾਨ ਅਤੇ ਕੇਜਰੀਵਾਲ ਦਾ ਸਵਾਗਤ ਵੀ ਕੀਤਾ। ਉਨ੍ਹਾਂ ਨੇ ਅੱਜ ਜਵਾਹਰ ਨਗਰ ਕੈਂਪ ਅਤੇ ਹੈਬੋਵਾਲ ਦੇ ਇਲਾਕਿਆਂ ਦਾ ਦੌਰਾ ਕੀਤਾ। ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਹੈਬੋਵਾਲ ਦੇ ਲੋਕਾਂ ਨੂੰ ਮਿਲਣ ਪਹੁੰਚੇ ਹਾਂ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਲੁਧਿਆਣਾ ਤੋਂ Live …….. हैबोवाल के लोगों से मिलने पहुंचे हैं, राष्ट्रीय संयोजक अरविंद केजरीवाल जी के साथ लुधियाना से Live https://t.co/10vhLM36yN
— Bhagwant Mann (@BhagwantMann) March 17, 2025
‘ਆਪ’ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 18 ਮਾਰਚ ਨੂੰ ਇਨਡੋਰ ਸਟੇਡੀਅਮ ਵਿੱਚ ਰੈਲੀ ਹੈ। ਭਲਕੇ ਉਹ ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ ਦਾ ਉਦਘਾਟਨ ਵੀ ਕਰਨਗੇ। ਅੱਜ ਕੇਜਰੀਵਾਲ ਅਤੇ ਭਗਵੰਤ ਮਾਨ ਪੱਛਮੀ ਹਲਕੇ ਦੇ ਇਲਾਕਿਆਂ ਦਾ ਦੌਰਾ ਕਰ ਰਹੇ ਹਨ।
CM ਮਾਨ ਨੇ ਕਿਹਾ-ਜਵਾਹਰ ਨਗਰ ਮੇਰੀ ਕਰਮ ਭੂਮੀ
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦਾ ਜਵਾਹਰ ਨਗਰ ਮੇਰੀ ਕਰਮ ਭੂਮੀ ਹੈ, ਜਿੱਥੋਂ ਮੈੰ ਬਤੌਰ ਕਲਾਕਾਰ ਕੰਮ ਸ਼ੁਰੂ ਕੀਤਾ ਸੀ। ਇੱਥੋਂ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਪਿਆਰ ਦਿੱਤਾ ਹੈ।
……..
विधानसभा हलका लुधियाना पश्चिमी का जवाहर नगर मेरी कर्मभूमि है, जहाँ से मैंने बतौर कलाकार काम शुरू किया था। यहाँ के लोगों ने… pic.twitter.com/cJwYud8Oy3— Bhagwant Mann (@BhagwantMann) March 17, 2025
CM ਮਾਨ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦਾ ਜਵਾਹਰ ਨਗਰ ਮੇਰੀ ਕਰਮ ਭੂਮੀ ਹੈ, ਉਨ੍ਹਾਂ ਨੇ ਕਿਹਾ ਕਿ ਮੈਂ 1992 ਵਿੱਚ ਲੁਧਿਆਣਾ ਆਇਆ ਸੀ। ਜਿੱਥੋਂ ਮੈਂ ਬਤੌਰ ਕਲਾਕਾਰ ਕੰਮ ਸ਼ੁਰੂ ਕੀਤਾ ਸੀ। ਇੱਥੋਂ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਪਿਆਰ ਦਿੱਤਾ ਹੈ। ਜਵਾਹਰ ਨਗਰ ਕੈਂਪ ਪੰਜਾਬ ਦੇ ਸੱਭਿਆਚਾਰ ਦਾ ਕੇਂਦਰ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕਲੌਤੀ ਪਾਰਟੀ ਹੈ ਜੋ ਲੋਕਾਂ ਵਿੱਚ ਜਾਂਦੀ ਹੈ ਅਤੇ ਉਨ੍ਹਾਂ ਨੂੰ ਖੁੱਲ੍ਹ ਕੇ ਬੋਲਣ ਦਾ ਮੌਕਾ ਦਿੰਦੀ ਹੈ।
ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਵੀ ਨਿਸ਼ਾਨਾ ਸਾਧਿਆ | ਉਨ੍ਹਾਂ ਨੇ ਕਿਹਾ ਕਿ ਆਸ਼ੂ ਵਰਗੇ ਭ੍ਰਿਸ਼ਟ ਲੀਡਰਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ। ਪਰ ਅਸੀਂ ਇਹਨਾਂ ਲੁਟੇਰਿਆਂ ਨੂੰ ਜੇਲ੍ਹ ਭੇਜਿਆ। ਜਿਹੜੇ ਪਹਿਲਾਂ ਹੀ ਜ਼ਮਾਨਤਾਂ ‘ਤੇ ਬਾਹਰ ਨੇ ਉਨ੍ਹਾਂ ਨੇ ਪੰਜਾਬ ਦਾ ਕੀ ਭਲਾ ਕਰਨਾ।
ਆਸ਼ੂ ਵਰਗੇ ਭ੍ਰਿਸ਼ਟ ਲੀਡਰਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ। ਪਰ ਅਸੀਂ ਇਹਨਾਂ ਲੁਟੇਰਿਆਂ ਨੂੰ ਜੇਲ੍ਹ ਭੇਜਿਆ। ਜਿਹੜੇ ਪਹਿਲਾਂ ਹੀ ਜ਼ਮਾਨਤਾਂ ‘ਤੇ ਬਾਹਰ ਨੇ ਉਨ੍ਹਾਂ ਨੇ ਪੰਜਾਬ ਦਾ ਕੀ ਭਲਾ ਕਰਨਾ।
………
आशू जैसे भ्रष्ट नेताओं ने पंजाब को जमकर लूटा है। लेकिन हमने इन लुटेरों को जेल भेजा। जो पहले ही ज़मानतों… pic.twitter.com/JXiK5nAfzp— Bhagwant Mann (@BhagwantMann) March 17, 2025
ਕਾਰੋਬਾਰੀਆਂ ਨਾਲ ਕਰਨਗੇ ਮੁਲਾਕਾਤ
CM ਮਾਨ ਤੇ ਕੇਜਰੀਵਾਲ ਹੋਟਲ ਰੈਡੀਸਨ ਲੁਧਿਆਣਾ ਵਿਖੇ ਆਯੋਜਿਤ ਪ੍ਰੋਗਰਾਮ ਚ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ । ਇਸ ਵਿੱਚ ਲਗਭਗ 400 ਵਪਾਰੀਆਂ ਅਤੇ ਕਾਰੋਬਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇੱਥੇ ਉਦਯੋਗ ਅਤੇ ਵਪਾਰ ਨਾਲ ਸਬੰਧਤ ਮੁੱਦਿਆਂ ਨੂੰ ਸੰਬੋਧਨ ਕਰਨਗੇ ਅਤੇ ਕਾਰੋਬਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।