ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਕਾਕਾ ਨੇ ਪੰਜਾਬੀ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ‘ਤੇ ਗੰਭੀਰ ਦੋਸ਼ ਲਗਾਏ ਹਨ। ਗਾਇਕ ਕਾਕਾ ਨੇ ਪਿੰਕੀ ਧਾਲੀਵਾਲ ਅਤੇ ਗੁਰਕਰਨ ਧਾਲੀਵਾਲ ਵਿਰੁੱਧ ਧੋਖਾਧੜੀ, ਵਿਸ਼ਵਾਸਘਾਤ , ਜਾਇਦਾਦ ਦੀ ਦੁਰਵਰਤੋਂ, ਜਾਅਲਸਾਜ਼ੀ, ਜਬਰਨ ਵਸੂਲੀ ਅਤੇ ਕਾਪੀਰਾਈਟ ਐਕਟ ਅਤੇ ਆਈਟੀ ਐਕਟ ਦੀ ਉਲੰਘਣਾ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਕਰਵਾਏ ਹਨ।
Punjabi singer Kaka has filed a police complaint against Gurkaran Dhaliwal & Pinky Dhaliwal 4multiple criminal offenses, including cheating, breach of trust, dishonest misappropriation of property, forgery, fraud, extortion, & violations under the Copyright Act and IT Act. pic.twitter.com/D671WQsfXm
— Jagtar Singh Bhullar (@jagtarbhullar) March 13, 2025
ਕਰੀਅਰ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ
ਗਾਇਕ ਕਾਕਾ ਨੇ ਕਿਹਾ ਕਿ ਕੰਪਨੀਆਂ ਸੰਗੀਤ ਚੈਨਲ ਬਣਾ ਕੇ ਪੈਸਾ ਕਮਾਉਂਦੀਆਂ ਹਨ, ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੇਰੇ ਕਰੀਅਰ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਸੁਨੰਦਾ ਸ਼ਰਮਾ ਵੀ ਲਾ ਚੁੱਕੀ ਦੋਸ਼
ਤੁਹਾਨੂੰ ਦੱਸ ਦੇਈਏ ਕਿ ਸੁਨੰਦਾ ਸ਼ਰਮਾ ਨੇ ਵੀ ਪਿੰਕੀ ਧਾਲੀਵਾਲ ‘ਤੇ ਧੋਖਾਧੜੀ ਦੇ ਦੋਸ਼ ਲਗਾਏ ਸਨ। ਉਸਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਆਪਣੀ ਗੱਲ ਰੱਖੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ। ਕੇਸ ਦਰਜ ਕਰਨ ਤੋਂ ਬਾਅਦ ਪਿੰਕੀ ਧਾਲੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ, ਹਾਈ ਕੋਰਟ ਨੇ ਇਸ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਅਤੇ ਉਸਨੂੰ ਰਿਹਾਅ ਕਰ ਦਿੱਤਾ ਗਿਆ।