ਕੈਨੇਡਾ ਤੋਂ ਢਾਈ ਸਾਲਾਂ ਬਾਅਦ ਘਰ ਆਉਣ ਵਾਲੇ 72 ਸਾਲਾਂ ਬਜ਼ੁਰਗ ਅੰਮ੍ਰਿਤਸਰ ਏਅਰਪੋਰਟ ਤੋਂ ਹੀ ਆਪਣੇ ਪਰਿਵਾਰ ਤੋਂ ਵੱਖ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ| ਵਿਦੇਸ਼ ਤੋਂ ਆਪਣੇ ਘਰ ਪਰਤਣ ‘ਤੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੋਣ ਦੀ ਵਜਾਏ ਦੁਖ ਦਾ ਮਾਹੌਲ ਬਣਿਆ ਹੋਇਆ ਹੈ| ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬਜ਼ੁਰਗ ਦੀ ਮਾਨਸਿਕ ਹਾਲਤ ਵੀ ਟਹਿਕ ਨਹੀਂ ਹੈ| ਉਨ੍ਹਾਂ ਨੇ ਵਿਡੀਉ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਉਨ੍ਹਾਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਸੰਬੰਧਿਤ ਥਾਣੇ ‘ਚ ਜਾਣਕਾਰੀ ਦੇਣ |
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੀਤੀ ਰਾਤ ਕੈਨੇਡਾ ਤੋਂ ਅਮ੍ਰਿਤਸਰ ਏਅਰਪੋਰਟ ਤੱਕ ਨਾਲ ਤਾਂ ਆਏ ਪਰ ਏਅਰਪੋਰਟ ਤੋਂ ਹੀ ਵਿਛੜ ਗਏ। ਲਾਪਤਾ ਬਜ਼ੁਰਗ ਦਾ ਨਾਮ ਬਲਵਿੰਦਰ ਸਿੰਘ ਹੈ , ਜੋ ਕਰਤਾਰਪੁਰ ਦੇ ਮੱਲੀਆਂ ਰੋਡ ਤੇ ਆਪਣੇ ਪਰਿਵਾਰ ਨਾਲ ਰਹਿੰਦੇ ਹਨ | ਬਲਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੂੰ “Dimentia” ਨਾਮ ਦੀ ਬਿਮਾਰੀ ਹੈ ਜਿਸ ਕਾਰਨ ਉਹ ਕਿਸੇ ਨਾਲ ਨਾ ਹੀ ਗੱਲ ਕਰ ਸਕਦੇ ਨੇ ਅਤੇ ਨਾ ਹੀ ਉਨ੍ਹਾਂ ਨੂੰ ਕੁਝ ਵੀ ਯਾਦ ਰਹਿੰਦਾ ਹੈ।
ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਬਲਵਿੰਦਰ ਸਿੰਘ ਆਪਣੇ ਬੱਚਿਆਂ ਨਾਲ ਜੋਕਿ 10 ਸਾਲਾਂ ਬਾਅਦ ਪੰਜਾਬ ਆਏ ਨੇ, ਦੇ ਨਾਲ ਬੀਤੀ ਰਾਤ 11 ਵਜੇ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ ਸਨ। ਪਰਿਵਾਰ ਨੇ 12.30 ਤੜਕੇ ਸਵੇਰੇ ਇਮੀਗ੍ਰੇਸ਼ਨ ਪਾਸ ਕਾਰਵਾਈ ਅਤੇ ਉਸਤੋਂ ਬਾਅਦ ਪਰਿਵਾਰ ਆਪਣੇ ਬਜ਼ੁਰਗ ਬਲਵਿੰਦਰ ਸਿੰਘ ਨੂੰ ਆਪਣੇ ਛੋਟੇ ਬੱਚਿਆਂ ਕੋਲ ਖੜਾ ਕਰ ਬੇਗੇਜ ਵਿਭਾਗ ਤੋਂ ਸਮਾਨ ਲੈਣ ਚਲੇ ਗਏ। ਪਰ ਜਦ ਪਰਤ ਕੇ ਵਾਪਿਸ ਆ ਦੇਖਿਆ ਤਾਂ ਬਜ਼ੁਰਗ ਬਲਵਿੰਦਰ ਸਿੰਘ ਉਹਨਾਂ ਤੋਂ ਵੱਖ ਹੋ ਕੇ ਕੀਤੇ ਚਲੇ ਗਏ ਸਨ।
ਉਨ੍ਹਾਂ ਕਿਹਾ ਕਿ ਬਜ਼ੁਰਗ ਬਲਵਿੰਦਰ ਸਿੰਘ ਦਾ ਏਅਰਪੋਰਟ ਦੇ ਕੈਮਰਿਆਂ ਵਿੱਚ ਲਾਸਟ ਲੋਕੇਸ਼ਨ ਏਅਰਪੋਰਟ ਤੋਂ ਬਾਹਰ ਸਕਿਉਰਿਟੀ ਚੈਕ ਕਰਵਾਉਣ ਵਾਲੀ ਥਾਂ ‘ਤੇ ਦੇਖਿਆ ਗਿਆ ਹੈ ਪਰ ਉਸਤੋਂ ਬਾਅਦ ਕੁਝ ਵੀ ਪਤਾ ਨਹੀਂ ਲੱਗ ਰਿਹਾ। ਅਰਵਿੰਡਰ ਸਿੰਘ ਹੁਣਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤਸਵੀਰ ਦੇਖ ਕੇ ਕਿਸੇ ਨੂੰ ਉਨ੍ਹਾਂ ਦੇ ਬਜ਼ੁਰਗ ਬਲਵਿੰਦਰ ਸਿੰਘ ਹੁਣਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਮੋਬਾਇਲ ਨੰਬਰ 7347640040 ਅਤੇ 9878718295 ਤੇ ਕਾਲ ਕਰਕੇ ਜਾਣਕਾਰੀ ਜਰੂਰ ਸਾਂਝੀ ਕਰਨ ਜਾਂ ਨੇੜਲੇ ਪੁਲਿਸ ਥਾਣੇ ‘ਤੇ ਸੂਚਨਾ ਦੇਣ|