ਦਿੱਲੀ ‘ਚ ਅੱਜ ਮਸ਼ਹੂਰ ਗਾਇਕ ਹਨੀ ਸਿੰਘ ‘ਚ ‘ਮਿਲੀਅਨੇਅਰ ਇੰਡੀਆ ਟੂਰ’ ਦੇ ਤਹਿਤ ਕੰਸਰਟ ਹੈ | ਜਿਸ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਕੰਸਰਟ ਨੂੰ ਇੰਦਰਾ ਗਾਂਧੀ ਇਨਡੋਰ ਸਟੇਡੀਅਮ ‘ਚ ਹੋਣ ਵਾਲਾ ਹੈ, ਜਿਸ ਕਾਰਨ ਰਾਜਧਾਨੀ ਦੇ ਕਈ ਮੁੱਖ ਮਾਰਗਾਂ ‘ਤੇ ਟ੍ਰੈਫਿਕ ਡਾਇਵਰਸ਼ਨ ਅਤੇ ਪਾਬੰਦੀਆਂ ਲਗਾਈਆਂ ਗਈਆਂ ਹਨ।
ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਅਤੇ ਬੇਲੋੜੇ ਸਫ਼ਰ ਤੋਂ ਬਚਣ ਦੀ ਅਪੀਲ ਕੀਤੀ ਹੈ | ਪੁਲਸ ਅਨੁਸਾਰ ਸਟੇਡੀਅਮ ਦੇ ਆਲੇ-ਦੁਆਲੇ ਆਈਪੀ ਮਾਰਗ, ਵਿਕਾਸ ਮਾਰਗ ਅਤੇ ਰਿੰਗ ਰੋਡ ਸਮੇਤ ਸੜਕਾਂ ’ਤੇ ਡਾਇਵਰਸ਼ਨ ਹੋਵੇਗਾ। ਸਟੇਡੀਅਮ ਦੇ ਨੇੜੇ ਸੀਮਤ ਪਾਰਕਿੰਗ ਹੋਵੇਗੀ, ਜਿਸ ਕਾਰਨ ਲੋਕਾਂ ਨੂੰ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਵੱਡੇ ਕੰਸਰਟ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਦਾ ਖ਼ਦਸ਼ਾ ਹੈ, ਜਿਸ ਕਾਰਨ ਦਫ਼ਤਰੀ ਅਤੇ ਹੋਰ ਜ਼ਰੂਰੀ ਕੰਮਾਂ ਲਈ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਦਿੱਲੀ ਟ੍ਰੈਫਿਕ ਪੁਲਸ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਟ੍ਰੈਫਿਕ ਪਾਬੰਦੀਆਂ ਅਤੇ ਡਾਇਵਰਸ਼ਨ
Traffic Advisory
In connection with the “Millionaire India Tour Honey Singh” event at Indira Gandhi Indoor Stadium on 01.03.2025, traffic diversions and restrictions will be implemented in and around the stadium. Commuters are advised to avoid certain roads between 12:00 PM and… pic.twitter.com/u5ozCI4UAw
— Delhi Traffic Police (@dtptraffic) February 28, 2025
-ਟ੍ਰੈਫਿਕ ਨੂੰ IP ਮਾਰਗ ਅਤੇ ਵਿਕਾਸ ਮਾਰਗ (MGM ਰੋਡ) ‘ਤੇ ਡਾਇਵਰਟ ਕੀਤਾ ਜਾਵੇਗਾ।
-ਰਾਜਘਾਟ ਤੋਂ ਆਈਪੀ ਰੂਟ ‘ਤੇ ਭਾਰੀ ਵਾਹਨਾਂ ਅਤੇ ਬੱਸਾਂ ਦੀ ਆਵਾਜਾਈ ‘ਤੇ ਪੂਰਨ ਪਾਬੰਦੀ ਰਹੇਗੀ।
-ਇਨ੍ਹਾਂ ਰੂਟਾਂ ‘ਤੇ ਦੁਪਹਿਰ 12 ਵਜੇ ਤੋਂ ਅੱਧੀ ਰਾਤ ਤੱਕ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
-ਅਜਿਹੀ ਸਥਿਤੀ ਵਿੱਚ, ਆਈਪੀ ਮਾਰਗ (ਐਮਜੀਐਮ ਰੋਡ), ਵਿਕਾਸ ਮਾਰਗ ਅਤੇ ਰਿੰਗ ਰੋਡ (ਰਾਜਘਾਟ ਤੋਂ ਆਈਪੀ ਡਿਪੂ ਤੱਕ) ਦੇ ਰੂਟ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
ਪਾਰਕਿੰਗ ਦਿਸ਼ਾ-ਨਿਰਦੇਸ਼
-ਵਾਹਨ ਦੀ ਅਗਲੀ ਵਿੰਡਸਕਰੀਨ ‘ਤੇ ਪਾਰਕਿੰਗ ਲੇਬਲ ਦਿਖਾਉਣਾ ਜ਼ਰੂਰੀ ਹੋਵੇਗਾ, ਜਿਸ ‘ਤੇ ਵਾਹਨ ਦਾ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਹੈ।
-ਵੈਧ ਪਾਰਕਿੰਗ ਲੇਬਲ ਤੋਂ ਬਿਨਾਂ ਵਾਹਨਾਂ ਨੂੰ ਸਟੇਡੀਅਮ ਦੇ ਨੇੜੇ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
-ਕਾਰ ਪਾਰਕਿੰਗ ਲੇਬਲ ਧਾਰਕਾਂ ਨੂੰ MGM ਰੋਡ ਤੋਂ ਰਿੰਗ ਰੋਡ ਰਾਹੀਂ ਸਟੇਡੀਅਮ ਤੱਕ ਪਹੁੰਚਣ ਦੀ ਸਲਾਹ ਦਿੱਤੀ ਜਾਂਦੀ ਹੈ।
-ਰਾਜਘਾਟ ਤੋਂ ਆਈਪੀ ਫਲਾਈਓਵਰ ਤੱਕ ਰਿੰਗ ਰੋਡ ‘ਤੇ ਕੋਈ ਪਾਰਕਿੰਗ ਨਹੀਂ ਹੋਵੇਗੀ।
-ਜੇਕਰ ਕੋਈ ਵੀ ਵਾਹਨ ਇਨ੍ਹਾਂ ਇਲਾਕਿਆਂ ਵਿੱਚ ਖੜ੍ਹਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।