ਭੋਪਾਲ ਵਿਚ ਇਕ ਕੈਮੀਕਲ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਮਾਮਲਾ ਗੋਵਿੰਦਪੁਰਾ ਉਦਯੋਗਿਕ ਖੇਤਰ ਤੋਂ ਸਾਹਮਣੇ ਆਇਆ ਹੈ, ਜਿਥੇ ਸ਼ਨੀਵਾਰ ਦੁਪਹਿਰ ਨੂੰ ਇੱਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ, ਨੇੜਲੀਆਂ ਫੈਕਟਰੀਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
भोपाल के गोविंदपुरा जेके रोड के पास एक फैक्ट्री में लगी भीषण आग
मौके पर दमकल पहुंच कर आग पर काबू किया जा रहा
आग लगने की वजह सामने नहीं आई#Bhopal #aag pic.twitter.com/5hJfzUif9F— Ayush ramtekkar (@ayush_ramtekkar) March 1, 2025
ਅੱਗ ਦੀਆਂ ਲਪਟਾਂ 20 ਫੁੱਟ ਉੱਚੀਆਂ ਉੱਠੀਆਂ। ਸੂਚਨਾ ਮਿਲਣ ਤੋਂ ਬਾਅਦ 10-12 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਘਟਨਾ ਵਿੱਚ ਲੱਖਾਂ ਦਾ ਨੁਕਸਾਨ ਹੋਇਆ ਹੈ ਅਤੇ ਇੱਕ ਲੋਡਿੰਗ ਆਟੋ ਸਮੇਤ ਕਈ ਵਾਹਨ ਸੜ ਗਏ ਹਨ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਜਾਣਕਾਰੀ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਅੱਗ ਦੀਆਂ ਲਾਟਾਂ ਬਹੁਤ ਉੱਚੀਆਂ ਉੱਠ ਰਹੀਆਂ ਹਨ। ਫੈਕਟਰੀ ਵਿੱਚ ਅੱਗ ਲਗਭਗ ਇੱਕ ਘੰਟੇ ਤੋਂ ਲੱਗੀ ਹੋਈ ਹੈ। ਇਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।