ਮੋਹਾਲੀ ਵਿਚ ਪੁਲਸ ਨੇ ਇਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਹੈ। ਇਹ ਐਸਏਐਸ ਨਗਰ ਪੁਲਸ ਅਤੇ AGTF ਦੀ ਸਾਂਝੀ ਕਾਰਵਾਈ ਸੀ, ਜਿਸ ਵਿਚ ਵਿਦੇਸ਼ੀ ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਗੋਲਡੀ ਢਿੱਲੋਂ ਦੇ ਸਹਿਯੋਗੀ ਮਲਕੀਅਤ ਉਰਫ ਮੈਕਸੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਗੈਂਗਸਟਰ ਨੇ ਪੁਲਸ ‘ਤੇ ਕੀਤੀ ਫਾਇਰਿੰਗ
ਰਿਪੋਰਟ ਮੁਤਾਬਕ ਇਹ ਗ੍ਰਿਫ਼ਤਾਰੀ ਜ਼ੀਰਕਪੁਰ-ਅੰਬਾਲਾ ਹਾਈਵੇਅ ’ਤੇ ਘੱਗਰ ਪੁਲ ਨੇੜੇ ਹੋਈ ਫਾਇਰਿੰਗ ਤੋਂ ਬਾਅਦ ਹੋਈ। ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਮੈਕਸੀ ਨੇ ਪੁਲਿਸ ਟੀਮ ’ਤੇ ਫਾਇਰਿੰਗ ਕੀਤੀ। ਜਵਾਬੀ ਗੋਲੀਬਾਰੀ ਵਿੱਚ ਉਸ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੋਹਾਲੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਾਇਆ ਗਿਆ।
50 ਲੱਖ ਦੀ ਮੰਗੀ ਸੀ ਫਿਰੋਤੀ
ਦੱਸਿਆ ਜਾ ਰਿਹਾ ਹੈ ਕਿ ਮੈਕਸੀ, ਜੋ ਕਿ ਅੰਮ੍ਰਿਤਸਰ ਦੇ ਪਿੰਡ ਰੋੜਾਲਾ ਦਾ ਰਹਿਣ ਵਾਲਾ ਹੈ, ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਦੀ ਅਗਵਾਈ ਹੇਠ ਇੱਕ ਫਿਰੌਤੀ ਰੈਕੇਟ ਚਲਾ ਰਿਹਾ ਸੀ। ਹਾਲ ਹੀ ਵਿੱਚ ਇਸ ਗਰੋਹ ਨੇ ਮੋਹਾਲੀ ਦੇ ਇੱਕ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।ਪੁਲਸ ਇਸ ਮਾਮਲੇ ਵਿਚ ਅਗਲੇਰੀ ਜਾਂਚ ਕਰ ਰਹੀ ਹੈ।
ਮੈਕਸੀ ਵਿਰੁੱਧ ਪਹਿਲਾਂ ਹੀ ਜਬਰਨ ਵਸੂਲੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਕਈ ਮਾਮਲੇ ਦਰਜ ਹਨ। ਪੁਲਸ ਨੇ ਮੌਕੇ ਤੋਂ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ।