ਧਮਕ ਬੇਸ ਵਾਲਾ ਮੁੱਖ ਮੰਤਰੀ ਜਿਸ ਨੂੰ ਪਹਿਲਾਂ ਗਾਇਕਾ ਸੋਨੀ ਮਾਨ ਨਾਲ ਪੰਜਾਬੀ ਗੀਤਾਂ ਵਿਚ ਦੇਖਿਆ ਜਾ ਚੁੱਕਾ ਹੈ, ਨੂੰ ਘਰ ਵਿਚ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾ ਰਿਹਾ ਸੀ, ਜਿਸ ਨੂੰ ਹੁਣ ਇਲਾਜ ਲਈ ਲੁਧਿਆਣੇ ਲਿਆਂਦਾ ਗਿਆ ਹੈ।
ਡਿਪਰੈਸ਼ਨ ਦਾ ਸ਼ਿਕਾਰ
ਸ਼ੋਸ਼ਲ ਮੀਡੀਆ ਉਤੇ ਧਮਕ ਬੇਸ ਵਾਲਾ ਮੁੱਖ ਮੰਤਰੀ ਦੇ ਨਾਂ ਤੋਂ ਮਸ਼ਹੂਰ ਹੋਏ ਨੌਜਵਾਨ ਦੀ ਹਾਲਤ ਹੁਣ ਕੁਝ ਠੀਕ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ ਤੇ ਇਸ ਕਾਰਨ ਉਸ ਨੂੰ ਪਰਿਵਾਲ ਬੰਨ੍ਹਣ ਲਈ ਮਜਬੂਰ ਸੀ। ‘
ਕੌਣ ਹੈ ਧਮਕ ਬੇਸ ਵਾਲਾ ਮੁੱਖ ਮੰਤਰੀ
ਗੀਤਾਂ ਰਾਹੀਂ ਤੇ ਸੋਸ਼ਲ ਮੀਡੀਆ ਉਤੇ ਕਾਫੀ ਚਰਚਾ ਵਿਚ ਰਿਹਾ ਮੁੱਖ ਮੰਤਰੀ ਦਾ ਨਾਂ ਧਰਮਪ੍ਰੀਤ ਸਿੰਘ ਹੈ, ਜੋ ਕਿ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ। ਜਿਸ ਦੇ ਹਾਲਾਤ ਕੁਝ ਅਜਿਹੇ ਹੋ ਗਏ ਹਨ ਕਿ ਪਰਿਵਾਰ ਵੱਲੋਂ ਉਸ ਨੂੰ ਬੰਨਣਾ ਪਿਆ। ਹੁਣ ਅਜਿਹੀ ਮਾੜੀ ਹਾਲਤ ਵਿੱਚ ‘ਮੁੱਖ ਮੰਤਰੀ’ ਨੂੰ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ’ ਵੱਲੋਂ ਚਲਾਏ ਜਾ ਰਹੇ ਮਨੁੱਖਤਾ ਦੀ ਸੇਵਾ ਪਰਿਵਾਰ ਵਿੱਚ ਲਿਆਂਦਾ ਗਿਆ ਹੈ, ਜਿਥੇ ਇਸ ਦਾ ਇਲਾਜ ਕੀਤਾ ਜਾਵੇਗਾ।ਕਿਹਾ ਜਾ ਰਿਹਾ ਹੈ ਕਿ ਪਰਿਵਾਰ ਇੰਨਾ ਗ਼ਰੀਬ ਹੈ ਕਿ ਉਨ੍ਹਾਂ ਕੋਲ ਆਪਣੇ ਪੁੱਤ ਨੂੰ ਲੈ ਕੇ ਆਉਣ ਦਾ ਕਿਰਾਇਆ ਤੱਕ ਵੀ ਨਹੀਂ ਸੀ।