ਗਿਆਰ੍ਹਵੇਂ ਜਯੋਤੀਲਿੰਗ ਸ੍ਰੀ ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ। ਦੱਸ ਦੇਈਏ ਕਿ 2 ਮਈ ਨੂੰ ਸਵੇਰੇ 7 ਵਜੇ ਸ਼ਰਧਾਲੂਆਂ ਲਈ ਕਪਾਟ ਖੋਲ੍ਹ ਦਿੱਤੇ ਜਾਣਗੇ। ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ‘ਤੇ ਧਾਮ ਦੇ ਕਪਾਟ ਖੋਲ੍ਹਣ ਦੀ ਮਿਤੀ ਦਾ ਐਲਾਨ ਕੀਤਾ ਗਿਆ।
ਇਸ ਦੇ ਨਾਲ ਹੀ ਭਗਵਾਨ ਭੈਰਵਨਾਥ ਜੀ ਦੀ ਪੂਜਾ 27 ਅਪ੍ਰੈਲ ਨੂੰ ਕੀਤੀ ਜਾਵੇਗੀ। ਬਾਬਾ ਕੇਦਾਰ ਦੀ ਪੰਚ ਮੁਖੀ ਡੋਲੀ 28 ਅਪ੍ਰੈਲ ਨੂੰ ਸ੍ਰੀ ਓਂਕਾਰੇਸ਼ਵਰ ਮੰਦਰ ਉਖੀਮਠ ਤੋਂ ਕੇਦਾਰਨਾਥ ਧਾਮ ਲਈ ਰਵਾਨਾ ਹੋਵੇਗੀ। ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਓਂਕਾਰੇਸ਼ਵਰ ਮੰਦਰ ਵਿੱਚ ਸਵੇਰੇ 6:00 ਵਜੇ ਪੂਜਾ ਸ਼ੁਰੂ ਹੋਈ। ਬਾਬਾ ਕੇਦਾਰ ਨੂੰ ਬਾਲਭੋਗ ਅਤੇ ਮਹਾਭੋਗ ਚੜ੍ਹਾ ਕੇ ਆਰਤੀ ਕੀਤੀ ਗਈ।
ਚਾਰਧਾਮ ਯਾਤਰਾ 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ
ਇਸ ਵਾਰ ਉਤਰਾਖੰਡ ਵਿੱਚ ਚਾਰ ਧਾਮ ਯਾਤਰਾ 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ, ਮਾਂ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਪਾਟ ਅਕਸ਼ੈ ਤ੍ਰਿਤੀਆ ‘ਤੇ ਖੋਲ੍ਹੇ ਜਾਣਗੇ। ਇਸ ਤੋਂ ਬਾਅਦ, ਕੇਦਾਰਨਾਥ ਧਾਮ ਦੇ ਕਪਾਟ 2 ਮਈ ਨੂੰ ਖੁੱਲ੍ਹਣਗੇ। 4 ਮਈ ਨੂੰ ਬਦਰੀਨਾਥ ਧਾਮ ਦੇ ਕਪਾਟ ਆਮ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਸਾਰੇ ਪ੍ਰਬੰਧ ਪੂਰੇ ਕੀਤੇ ਜਾ ਰਹੇ ਹਨ। ਯਾਤਰਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।