ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ ਇਜਲਾਸ 24 ਫਰਵਰੀ ਭਲਕੇ ਤੋਂ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਇਜਲਾਸ 24 ਤੇ 25 ਫਰਵਰੀ ਨੂੰ ਦੋ ਦਿਨ ਹੋਵੇਗਾ।
16ਵੀਂ ਪੰਜਾਬ ਵਿਧਾਨ ਸਭਾ ਦਾ ਸੱਤਵਾਂ ਇਜਲਾਸ
ਸੋਮਵਾਰ ਭਲਕੇ ਸਵੇਰੇ 11 ਵਜੇ 16 ਵੀਂ ਪੰਜਾਬ ਵਿਧਾਨ ਸਭਾ ਦਾ ਸੱਤਵਾਂ ਇਜਲਾਸ ਸ਼ੁਰੂ ਹੋਵੇਗਾ। ਵਿਧਾਨ ਸਭਾ ਸਕੱਤਰੇਤ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪਹਿਲੇ ਦਿਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਮੇਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉਪਰੰਤ ਪ੍ਰਸ਼ਨ ਕਾਲ ਹੋਵੇਗਾ। ਇਸ ਮੌਕੇ ਸਦਨ ਵਿੱਚ ਵੱਖ-ਵੱਖ ਵਿਭਾਗਾ ਦੀਆਂ ਰਿਪੋਰਟਾਂ ਸਦਨ ਦੇ ਮੇਜ ‘ਤੇ ਰੱਖੀਆਂ ਜਾਣਗੀਆਂ ।
ਬਜਟ ਸੈਸ਼ਨ ਮਾਰਚ ਵਿੱਚ
ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ ਸੈਸ਼ਨ 24 ਅਤੇ 25 ਫਰਵਰੀ ਨੂੰ ਹੋਵੇਗਾ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਦਿਨੀਂ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਸੀ। ਇਸ਼ ਦੇ ਨਾਲ ਹੀ ਦੱਸ ਦੇਈਏ ਕਿ ਬਜਟ ਸੈਸ਼ਨ ਮਾਰਚ ਵਿੱਚ ਹੋਵੇਗਾ।ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰੋਗਰਾਮ ਜਾਰੀ ਕੀਤਾ ਸੀ।