ਲੁਧਿਆਣਾ ਦੇ ਖੰਨਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਥੇ ਇੱਕ ਬੇਕਾਬੂ ਕਾਰ ਨੇ 4 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇੱਕ ਬੁਲੇਟ ਸਵਾਰ ਗੰਭੀਰ ਜ਼ਖਮੀ ਹੋ ਗਿਆ।
ਬੇਕਾਬੂ ਕਾਰ ਨੇ ਵਾਹਨਾਂ ਨੂੰ ਮਾਰੀ ਟੱਕਰ
ਇਹ ਹਾਦਸਾ ਖੰਨਾ ਦੇ ਸਮਰਾਲਾ ਰੋਡ ‘ਤੇ ਵਾਪਰਿਆ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਰਫ਼ਤਾਰ ਕਾਰ ਨੇ ਪਿੱਛੇ ਤੋਂ ਵਾਹਨਾਂ ਨੂੰ ਟੱਕਰ ਮਾਰ ਦਿੱਤੀ।
ਜ਼ਖਮੀ ਬੁਲੇਟ ਡਰਾਈਵਰ ਅਭਿਸ਼ੇਕ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਭਿਸ਼ੇਕ ਨੇ ਦੱਸਿਆ ਕਿ ਉਹ ਦਵਾਈ ਲੈ ਕੇ ਕੰਮ ਉਤੇ ਜਾ ਰਿਹਾ ਸੀ ਜਦੋਂ ਇੱਕ ਵਾਹਨ ਨੇ ਉਸਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਕ ਹੋਰ ਰਾਹਗੀਰ ਨੇ ਦੱਸਿਆ ਕਿ ਬੇਕਾਬੂ ਕਾਰ ਨੇ ਦੋ ਬਾਈਕਾਂ ਸਮੇਤ ਚਾਰ ਵਾਹਨਾਂ ਨੂੰ ਟੱਕਰ ਮਾਰੀ।
ਸੜਕ ਵਿਚਕਾਰ ਟੋਏ ਕਾਰਣ ਵਾਪਰ ਰਹੇ ਹਾਦਸੇ
ਰਾਹਗੀਰ ਨਰਿੰਦਰਜੀਤ ਸਿੰਘ ਅਨੁਸਾਰ ਸੜਕ ਦੇ ਵਿਚਕਾਰ ਇੱਕ ਵੱਡਾ ਟੋਆ ਹੈ ਅਤੇ ਕੋਈ ਸਾਈਨ ਬੋਰਡ ਨਹੀਂ ਲਗਾਇਆ ਗਿਆ ਹੈ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ।